ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਭਿਆਨਕ ਸੜਕ ਹਾਦਸੇ ਦੌਰਾਨ ਕੁੜੀ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਇੱਕ ਕਾਰ ਸਵਾਰ ਨੇ ਬਿਨਾਂ ਪਿੱਛੇ ਦੇਖੇ ਸੜਕ ਦੀ ਸਾਈਡ ਦਾ ਦਰਵਾਜ਼ਾ ਖੋਲ੍ਹ ਦਿੱਤਾ। ਜਿਸ ਕਾਰਨ ਸਕੂਟਰੀ 'ਤੇ ਆ ਰਹੀ ਕੁੜੀ ਦੀ ਦਰਵਾਜ਼ੇ ਨਾਲ ਟੱਕਰ ਹੋ ਗਈ ਤੇ ਕੁੜੀ ਸੜਕ 'ਤੇ ਡਿੱਗ ਗਈ। ਇਸ ਦੌਰਾਨ ਪਿੱਛੇ ਆ ਰਹੀ ਟਰਾਲੀ ਨੇ ਉਸ ਨੂੰ ਬੁਰੀ ਤਰਾਂ ਕੁਚਲ ਦਿੱਤਾ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕੁੜੀ ਦੇ ਪਿਤਾ ਸਣੇ 2 ਵਿਅਕਤੀ ਗੰਭੀਰ ਜਖ਼ਮੀ ਹੋ ਗਏ। ਰਾਹਗੀਰਾਂ ਵਲੋਂ ਜਖ਼ਮੀਆਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਗੋਪਾਲਾ ਨਗਰ ਦਾ ਰਹਿਣ ਵਾਲਾ ਸ਼ਿਆਮ ਆਪਣੀ ਕੁੜੀ ਜੋਤੀ ਤੇ ਇੱਕ ਹੋਰ ਕੁੜੀ ਨਿਸ਼ਾ ਨਾਲ ਸਕੂਟਰੀ 'ਤੇ ਜਾ ਰਹੇ ਸਨ। ਇਸ ਦੌਰਾਨ ਸਬਜ਼ੀ ਮੰਡੀ ਕੋਲ ਅਚਾਨਕ ਕਾਰ 'ਚ ਬੈਠੇ ਇੱਕ ਵਿਅਕਤੀ ਨੇ ਸੜਕ ਸਾਈਡ ਦਾ ਦਰਵਾਜ਼ਾ ਖੋਲ੍ਹ ਦਿੱਤਾ। ਜਿਸ ਕਾਰਨ ਸਕੂਟਰੀ ਕਾਰ ਦੇ ਦਰਵਾਜ਼ੇ ਨਾਲ ਟੱਕਰਾਂ ਗਈ, ਜਦਕਿ ਪਿੱਛੇ ਤੋਂ ਆ ਰਹੇ ਟਰਾਲੀ ਨੇ ਕੁੜੀ ਨੂੰ ਕੁਚਲ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।