by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਪਰਿਵਾਰ ਦੇ ਵਿਆਹ ਦੀਆਂ ਖੁਸ਼ੀਆਂ ਉਸ ਸਮੇ ਮਾਤਮ 'ਚ ਬਦਲ ਗਈਆਂ, ਜਦੋ ਵਿਆਹ ਦੇ 16 ਘੰਟੇ ਬਾਅਦ ਹੀ ਲਾੜੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਸੜਕ ਹਾਦਸੇ ਵਿੱਚ ਲਾੜੇ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਹੈ। ਕੁਝ ਘੰਟੇ ਪਹਿਲਾਂ ਹੀ ਵਿਆਹੁਤਾ ਬਣੀ ਲਾੜੀ ਵਿਧਵਾ ਹੋ ਗਈ। ਇਹ ਘਟਨਾ ਮੇਰਠ ਦੇ ਸਰੂਰਪੁਰ ਦੇ ਮੈੱਨਪੁੱਟੀ ਪਿੰਡ ਦੀ ਹੈ ,ਜਿੱਥੇ ਗੁੜਗਾਓ ਵਿੱਚ ਪ੍ਰਾਈਵੇਟ ਨੌਕਰੀ ਕਰ ਰਹੇ ਸੰਨੀ ਦਾ ਵਿਆਹ ਸੀ। ਸੰਨੀ ਆਪਣੀ ਲਾੜੀ ਨੂੰ ਘਰ ਲੈ ਕੇ ਆਇਆ ,ਜਿਸ ਤੋਂ ਬਾਅਦ ਘਰ ਵਿੱਚ ਵਿਆਹ ਨਾਲ ਸਬੰਧਤ ਪ੍ਰੋਗਰਾਮ ਚੱਲਦੇ ਰਹੇ। ਦੇਰ ਰਾਤ ਉਹ ਆਪਣੇ ਦੋਸਤ ਨਾਲ ਬਾਈਕ 'ਤੇ ਜਾ ਰਿਹਾ ਸੀ ਕਿ ਅਚਾਨਕ ਸੜਕ 'ਤੇ ਸੰਨੀ ਦੀ ਬਾਈਕ ਤਿਲਕ ਗਈ ।ਇਸ ਹਾਦਸੇ ਵਿੱਚ ਸੰਨੀ ਦੀ ਮੌਕੇ ਤੇ ਹੀ ਮੌਤ ਹੋ ਗਈ ।