by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਮੁਕਤਸਰ ਸਾਹਿਬ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਸੜਕ ਹਾਦਸੇ ਦੌਰਾਨ ਸਕੇ ਭੈਣ ਭਰਾ ਦੀ ਮੌਤ ਹੋ ਗਈ ਹੈ, ਜਦਕਿ ਮ੍ਰਿਤਕਾਂ ਦਾ ਛੋਟਾ ਭਰਾ ਗੰਭੀਰ ਜਖ਼ਮੀ ਹੋ ਗਿਆ ।ਜਿਸ ਦਾ ਹਸਪਤਾਲ 'ਚ ਇਲਾਕੇ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਅਕਾਲ ਅਕੈਡਮੀ 'ਚ ਪੜਨ ਵਾਲੇ ਇਹ 3 ਵਿਦਿਆਰਥੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਕੂਲ ਜਾ ਰਹੇ ਸੀ। ਜਦੋ ਇਹ ਤਿੰਨੋ ਜਲਾਲਾਬਾਦ ਰੋਡ ਕੋਲ ਪਹੁੰਚੇ ਤਾਂ ਇਕ ਟਰੱਕ ਚਾਲਕ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਇਸ ਹਾਦਸੇ 'ਚ 15 ਸਾਲਾ ਗੁਰਸੇਵਕ ਸਿੰਘ ਤੇ ਉਸਦੀ ਭੈਣ 12 ਸਾਲਾ ਪ੍ਰਭਜੋਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਇਨ੍ਹਾਂ ਦਾ ਛੋਟਾ ਭਰਾ ਨਵਤੋਜ ਸਿੰਘ ਜਖ਼ਮੀ ਹੋ ਗਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।