by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਰੰਗਾਈ ਯੂਨਿਟ 'ਚ ਕੰਮ ਕਰਦੇ RO ਆਪ੍ਰੇਟਰ ਦੀ ਪਾਣੀ ਦੀ ਟੈਕੀ 'ਚ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰਜਿੰਦਰ ਕੁਮਾਰ ਦੇ ਰੂਪ 'ਚ ਹੋਈ ਹੈ ।ਰਜਿੰਦਰ ਕੁਮਾਰ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦਾ ਰਹਿਣ ਵਾਲਾ ਹੈ ਪਰ ਉਹ ਲੁਧਿਆਣਾ ਆਪਣੇ ਚਾਚੇ ਕੋਲ ਰਹਿੰਦਾ ਸੀ । ਬੀਤੀ ਦਿਨੀਂ ਰੋਜ਼ਾਨਾ ਦੀ ਤਰ੍ਹਾਂ ਉਹ ਟੈਕੀ 'ਚ ਪਾਣੀ ਚੈਂਕ ਕਰਨ ਗਿਆ, ਜਿੱਥੇ ਪਾਣੀ ਦੀ ਜਾਂਚ ਕਰਨ ਸਮੇ ਅਚਾਨਕ ਉਹ 50 ਫੁੱਟ ਡੂੰਘੀ ਟੈਂਕੀ ਅੰਦਰ ਡਿੱਗ ਗਿਆ । ਰਜਿੰਦਰ ਨੇ ਹੈਲਪਰ ਨੇ ਇਸ ਘਟਨਾ ਬਾਰੇ ਆਸ -ਪਾਸ ਦੇ ਲੋਕਾਂ ਨੂੰ ਸੂਚਿਤ ਕੀਤਾ ।ਰਜਿੰਦਰ ਨੇ ਚਾਚੇ ਰਾਕੇਸ਼ ਨੇ ਮੌਕੇ 'ਤੇ ਪਹੁੰਚ ਰਜਿੰਦਰ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।