by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਾਭਾ ਦੇ ਪਿੰਡ ਬੋੜਾ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਪਰਿਵਾਰ ਦੀਆਂ ਖੁਸ਼ੀਆਂ ਗਮ 'ਚ ਤਬਦੀਲ ਹੋ ਗਈਆਂ ਹਨ। ਜਦੋ ਜਨਮ ਦਿਨ ਮੌਕੇ 'ਤੇ ਇਲਕੋਟ ਪੁੱਤ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਨੌਜਵਾਨ ਕਰਨਪ੍ਰੀਤ ਸਿੰਘ ਆਪਣੇ ਜਨਮਦਿਨ ਮੌਕੇ ਪਰਿਵਾਰ ਨਾਲ ਆਪਣੀ ਭੂਆ ਘਰ ਗਿਆ ਹੋਇਆ ਸੀ ਤੇ ਜਨਮਦਿਨ ਮਨ੍ਹਾ ਕੇ ਵਾਪਸ ਆ ਰਹੇ ਸੀ। ਜਿਸ ਤੋਂ ਬਾਅਦ ਕਰਨਪ੍ਰੀਤ ਆਪਣੇ ਖੇਤ 'ਚ ਮੋਟਰ ਚਲਾਉਣ ਲਈ ਗਿਆ ਤੇ ਜਦੋ ਉਹ ਸਵਿਫਟ ਕਾਰ 'ਤੇ ਸਵਾਰ ਹੋ ਕੇ ਘਰ ਵਾਪਸ ਘਰ ਜਾ ਰਿਹਾ ਸੀ ਤੇ ਉਸ ਦੀ ਕਾਰ ਦਾ ਸੰਤੁਲਣ ਵਿਗੜ ਗਿਆ। ਜਿਸ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ ਕਰਨਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ । ਜ਼ਿਕਰਯੋਗ ਹੈ ਕਿ ਕਰਨਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ ਤੇ ਉਹ ਪਿਤਾ ਨਾਲ ਖੇਤੀਬਾੜੀ ਦਾ ਕੰਮ ਕਰਦਾ ਸੀ ।