by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪੂਰਥਲਾ ਕਬੱਡੀ ਖਿਡਾਰੀ ਸਿੱਪੀ ਖੀਰਾਂਵਾਲੀ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਕਿ ਸਿੱਪੀ ਪਿਛਲੇ ਲੰਬੇ ਸਮੇ ਤੋਂ ਬਿਮਾਰ ਚੱਲ ਰਿਹਾ ਸੀ। ਜਿਸ ਦੇ ਚਲਦਿਆਂ ਉਹ ਅੱਜ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ । ਸਿੱਪੀ ਦੀ ਮੌਤ ਨਾਲ ਜਿੱਥੇ ਉਸ ਦੇ ਪਰਿਵਾਰ ਨੂੰ ਵੱਡਾ ਘਾਟਾ ਪੈ ਗਿਆ, ਉੱਥੇ ਹੀ ਖੇਡ ਜਗਤ 'ਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।ਸਿੱਪੀ ਖੀਰਾਂਵਾਲੀ ਕਬੱਡੀ ਦਾ ਸੁਪਰ ਸਟਾਰ ਜਾਫ਼ੀ ਸੀ।