by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਾਲ 'ਚ ਨੌਕਰੀ ਕਰਨ ਵਾਲੀ 22 ਸਾਲਾ ਕੁੜੀ ਦੀ 22ਵੀਂ ਮੰਜਿਲ ਤੋਂ ਹੇਠਾਂ ਡਿੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਮ੍ਰਿਤਕ ਕਿਰਨਜੋਤ ਕੌਰ ਬਿਨਾਂ ਸੇਫਟੀ ਬੈਲਟ ਤੋਂ ਸ਼ੀਸ਼ੇ ਸਾਫ਼ ਕਰ ਰਹੀ ਸੀ ਕਿ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਉਹ 22ਵੀਂ ਮੰਜਿਲ ਤੋਂ ਹੇਠਾਂ ਡਿੱਗ ਗਈ । ਕੁੜੀ ਦੇ ਹੇਠਾਂ ਡਿੱਗਣ 'ਤੇ ਲੋਕਾਂ ਨੇ ਉਸ ਨੂੰ ਹਸਪਤਾਲ ਭੇਜਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ।
ਮ੍ਰਿਤਕਾ ਦੀ ਪਛਾਣ ਕਿਰਜੋਤ ਕੌਰ ਦੇ ਰੂਪ 'ਚ ਹੋਈ ਹੈ, ਉਹ ਜਗਰਾਓ ਦੀ ਰਹਿਣ ਵਾਲੀ ਸੀ। ਕਿਰਨਜੋਤ ਕੋਈ ਦੀ ਮੌਤ ਦੀ ਖ਼ਬਰ ਸੁਣ ਕੇ ਪਿੰਡ 'ਚ ਸੋਗ ਦੀ ਲਹਿਰ ਛਾ ਗਈ ਹੈ। ਪਰਿਵਾਰਿਕ ਮੈਬਰਾਂ ਨੇ ਕਿਹਾ ਪੰਜਾਬ 'ਚ ਰੋਜ਼ਗਾਰ ਨਾ ਮਿਲਣ ਕਾਰਨ ਕਿਰਨਜੋਤ ਭਵਿੱਖ ਲਈ ਹਾਂਗਕਾਂਗ ਗਈ ਸੀ। ਉਸ ਨੂੰ ਵਿਦੇਸ਼ ਗਏ ਹਾਲੇ 5 ਮਹੀਨੇ ਹੋਏ ਸੀ । ਇਸ ਘਟਨਾ ਨਾਲ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ ।