by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਬਕਾ ਰਾਸ਼ਟਰੀ ਪ੍ਰਧਾਨ ਸ਼ਰਦ ਯਾਦਵ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 75 ਸਾਲ ਦੀ ਉਮਰ 'ਚ ਆਪਣੇ ਆਖਰੀ ਸਾਹ ਲਏ ਹਨ। ਲੰਬੀ ਬਿਮਾਰੀ ਦੇ ਚਲਦੇ ਸ਼ਰਦ ਯਾਦਵ ਦਾ ਗੁਰੂਗ੍ਰਾਮ ਹਸਪਤਾਲ 'ਚ ਇਲਾਜ਼ ਚੱਲ ਰਿਹਾ ਸੀ। ਦੱਸ ਦਈਏ ਕਿ ਸ਼ਰਦ ਯਾਦਵ 2003 'ਚ ਜਨਤਾ ਦਲ ਦੇ ਗਠਨ ਤੋਂ ਬਾਅਦ ਕਾਫੀ ਸਮੇ ਤੱਕ ਪਾਰਟੀ ਦੇ ਪ੍ਰਧਾਨ ਰਹੇ। ਉਹ 7 ਵਾਰ ਲੋਕ ਸਭਾ ਮੈਬਰ ਬਣ ਚੁੱਕੇ ਹਨ । 2 ਵਾਰ ਸ਼ਰਦ ਯਾਦਵ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਸਸੰਦ ਮੈਬਰ ਚੁਣੇ ਗਏ । ਜ਼ਿਕਰਯੋਗ ਹੈ ਕਿ ਸ਼ਰਦ ਯਾਵਡ ਨੂੰ ਭਾਰਤੀ ਸਿਆਸਤ ਦਾ ਪਿਤਾਮਾ ਮੰਨਿਆ ਜਾਂਦਾ ਹੈ ।