by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਅੱਜ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਬੀਰ ਦਵਿੰਦਰ ਸਿੰਘ ਪਿਛਲੇ ਕਾਫੀ ਸਮੇ ਤੋਂ ਚੰਡੀਗੜ੍ਹ PGI ਹਸਪਤਾਲ 'ਚ ਇਲਾਜ਼ ਅਧੀਨ ਸਨ । ਅੱਜ ਸਵੇਰੇ ਉਨ੍ਹਾਂ ਨੇ 11 ਵਜੇ ਦੇ ਕਰੀਬ ਆਪਣੇ ਅੰਤਿਮ ਸਾਹ ਲਏ ਸਨ । ਬੀਰ ਦਵਿੰਦਰ ਦੇ ਫੂਡ ਪਾਈਪ ਵਿੱਚ ਕੈਂਸਰ ਡਿਟੈਕਟ ਹੋਇਆ ਸੀ ।ਜਿਸ ਕਾਰਨ ਉਨ੍ਹਾਂ ਦੀ ਸਿਹਤ ਕਾਫੀ ਖ਼ਰਾਬ ਹੋ ਗਈ ਸੀ ।ਦੱਸਿਆ ਜਾ ਰਿਹਾ ਬੀਰ ਦਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਪਟਿਆਲਾ ਵਿਖੇ ਹੋਵੇਗਾ ।ਦੱਸਣਯੋਗ ਹੈ ਕਿ ਬੀਰ ਦਵਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ ਤੇ ਨਾਲ ਹੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਆਗੂ ਵੀ ਰਹੇ ਹਨ ।