by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਗੋਇੰਦਵਾਲ ਸਾਹਿਬ ਦੇ ਪਿੰਡ ਧੂੰਦਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਧੀ ਦੀ ਡੋਲੀ ਤੋਰਨ ਤੋਂ ਬਾਅਦ ਪਿਤਾ ਦੀ ਅਰਥੀ ਉੱਠੀ । ਦੱਸਿਆ ਜਾ ਰਿਹਾ ਧੀ ਦੀ ਡੋਲੀ ਤੋਰਨ ਮਗਰੋਂ ਪਿਤਾ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਜਿਹਾ ਕਿਸੇ ਨੇ ਸੋਚਿਆ ਵੀ ਨਹੀ ਹੋਵੇਗਾ ਕਿ ਖੁਸ਼ੀਆਂ ਇਸ ਤਰਾਂ ਗਮ ਵਿੱਚ ਬਦਲ ਜਾਣਗੀਆਂ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਦੇ ਰੂਪ 'ਚ ਹੋਈ ਹੈ । ਕੁਝ ਦਿਨ ਪਹਿਲਾਂ ਹੀ ਸਤਨਾਮ ਸਿੰਘ ਦੀ ਕੁੜੀ ਚਰਨਜੀਤ ਕੌਰ ਦਾ ਵਿਆਹ ਸੀ। ਸਤਨਾਮ ਸਿੰਘ ਨੇ ਚਾਵਾਂ ਨਾਲ ਆਪਣੀ ਲਾਡਲੀ ਧੀ ਦਾ ਵਿਆਹ ਕੀਤਾ ਤੇ ਖੁਸ਼ੀ- ਖੁਸ਼ੀ ਡੋਲੀ ਤੋਰੀ ਪਰ ਅਚਾਨਕ ਰਾਤ ਦੇ 12 ਵਜੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਸਤਨਾਮ ਸਿੰਘ ਘਰੇਲੂ ਪ੍ਰੇਸ਼ਾਨੀ ਕਾਰਨ ਕਾਫੀ ਦੁੱਖੀ ਸੀ।