by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਤਰਨਤਾਰਨ ਦੇ ਕਸਬਾ ਫਤਿਹਾਬਾਦ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਟਰੈਕਟਰ -ਟਰਾਲੀ ਦੇ ਖੱਡ ਵਿੱਚ ਡਿੱਗਣ ਨਾਲ ਪਿਓ- ਪੁੱਤ ਦੀ ਦਰਦਨਾਕ ਮੌਤ ਹੋ ਗਈ । ਮ੍ਰਿਤਕ ਪਿਓ- ਪੁੱਤ ਦੀ ਪਛਾਣ ਰਣਜੀਤ ਸਿੰਘ ਤੇ ਰੋਬਿਨ ਸਿੰਘ ਦੇ ਰੂਪ 'ਚ ਹੋਈ ਹੈ । ਦੱਸਿਆ ਜਾ ਰਿਹਾ ਜਦੋ ਇਹ ਹਾਦਸਾ ਵਾਪਰਿਆ ਤਾਂ ਦੋਵੇ ਟ੍ਰੈਕਟਰ -ਟਰਾਲੀ 'ਤੇ ਸਵਾਰ ਹੋ ਕੇ ਘਰ ਵਾਪਸ ਜਾ ਰਹੇ ਸੀ । ਇਸ ਦੌਰਾਨ ਉਹ ਜਦੋ ਸਕੂਲ ਕੋਲ ਪਹੁੰਚੇ ਤਾਂ ਅਚਾਨਕ ਟ੍ਰੈਕਟਰ ਦਾ ਸੰਤੁਲਣ ਵਿਗੜ ਖੱਡ ਵਿੱਚ ਡਿੱਗ ਗਿਆ । ਖੱਡ 'ਚ ਟਰਾਲੀ ਪਲਟਣ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ । ਇਸ ਘਟਨਾ ਨਾਲ ਪਿੰਡ 'ਚ ਸੋਗ ਦੀ ਲਹਿਰ ਛਾ ਗਈ ਹੈ ।