by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਦੇਹਾਂਤ ਹੋ ਗਿਆ। ਦਲਜੀਤ ਕੌਰ ਨੇ ਕਈ ਹਿੰਦੀ ਫ਼ਿਲਮਾਂ 'ਚ ਵੀ ਕੰਮ ਕੀਤਾ। 69 ਸਾਲਾ ਦਲਜੀਤ ਕੌਰ ਲੰਬੇ ਸਮੇ ਤੋਂ ਬਿਮਾਰ ਸਨ। ਮਕਬੂਲ ਅਦਕਾਰਾ ਦਲਜੀਤ ਕੌਰ ਦੇ ਦੇਹਾਂਤ ਨਾਲ ਫਿਲਮ ਜਗਤ 'ਚ ਸੋਗ ਲਹਿਰ ਹੈ। ਦੱਸ ਦਈਏ ਕਿ ਦਲਜੀਤ ਕੌਰ ਨੇ 70 ਤੋਂ ਵੱਧ ਪੰਜਾਬੀ ਫ਼ਿਲਮਾਂ 'ਚ ਹੁਣ ਤੱਕ ਕੰਮ ਕੀਤਾ ਹੈ । ਦਿੱਲੀ ਤੋਂ ਇਕ ਲੇਡੀ ਸ਼੍ਰੀ ਰਾਮ ਕਾਲਜ ਦੀ ਗ੍ਰੈਜੂਟੇਟ ਨੇ ਪਣੇ ਫਿਲਮ ਇੰਸਟੀਚਿਊਟ 'ਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਦਲਜੀਤ ਕੌਰ ਕਬੱਡੀ ਤੇ ਹਾਕੀ ਦੀ ਕੌਮੀ ਖਿਡਾਰਨ ਸੀ। ਉਹ ਪਿਛਲੇ ਕੁਝ ਸਮੇ ਤੋਂ ਮਾਨਸਿਕ ਰੋਗ ਤੋਂ ਪੀੜਤ ਸੀ ।