by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਸ਼ਹੂਰ ਅਦਾਕਾਰ ਸਮੀਰ ਖੱਕੜ ਦਾ ਅੱਜ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਅਦਾਕਾਰ ਨੇ 71 ਸਾਲ ਦੀ ਉਮਰ 'ਚ ਮੁੰਬਈ ਦੇ ਪੱਛਮੀ ਉਪਨਗਰ 'ਚ ਆਪਣੇ ਘਰ ਆਖਰੀ ਸਾਹ ਲਏ ਹਨ। ਅਦਾਕਾਰ ਸਮੀਰ ਨੂੰ ਕਾਫੀ ਸਮੇ ਤੋਂ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ। ਜਿਸ ਕਾਰਨ ਬੀਤੀ ਦਿਨੀਂ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ । ਇਸ ਘਟਨਾ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਜ਼ਿਕਰਯੋਗ ਹੈ ਕਿ ਅਦਾਕਾਰ ਸਮੀਰ ਨੇ ਕਈ ਟੀਵੀ ਸ਼ੋਅ ਤੇ ਫ਼ਿਲਮਾਂ ਵਿੱਚ ਕੰਮ ਕੀਤਾ ਹੈ ।