by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਸੂਹਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬ ਦਾ ਇੱਕ ਹੋਰ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਦੱਸਿਆ ਜਾ ਰਾਹ ਪਿੰਡ ਘਗਵਾਲ ਦਾ ਜਵਾਨ ਨਾਇਬ ਸੂਬੇਦਾਰ ਬਲਵੀਰ ਸਿੰਘ ਫੋਜ ਦੀ 13- ਮਹਾਰ ਬਟਾਲੀਅਨ 'ਚ ਤਾਇਨਾਤ ਸੀ । ਜਾਣਕਾਰੀ ਅਨੁਸਾਰ ਬਲਵੀਰ ਸਿੰਘ ਨੂੰ ਆਪਣੀ ਬਟਾਲੀਅਨ ਦੇ 3 ਜਵਾਨਾਂ ਸਮੇਤ ਸਿੱਕਮ 'ਚ ਡਿਊਟੀ ਦੌਰਾਨ ਇੱਕ ਪੋਸਟ ਤੋਂ ਦੂਜੀ ਪੋਸਟ ਤੇ ਭੇਜਿਆ ਗਿਆ । ਇਸ ਦੌਰਾਨ ਅਚਾਨਕ ਜ਼ਮੀਨ ਖਿਸਕਣ ਨਾਲ ਬਲਵੀਰ ਸਿੰਘ ਸ਼ਹੀਦ ਹੋ ਗਿਆ ,ਜਦਕਿ ਬਾਕੀ ਜਵਾਨਾਂ ਦਾ ਬਚਾਅ ਹੋ ਗਿਆ । ਸ਼ਹੀਦ ਬਲਵੀਰ ਸਿੰਘ ਆਪਣੇ ਪਿੱਛੇ ਪਤਨੀ ਤੇ 3 ਬੱਚੇ ਛੱਡ ਗਿਆ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੰਮੂ ਕਸ਼ਮੀਰ ਹਮਲੇ ਦੌਰਾਨਪੰਜਾਬ ਦੇ 4 ਜਵਾਨ ਸ਼ਹੀਦ ਹੋ ਗਏ ਸਨ।