by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਸ਼ਹੂਰ ਅਦਾਕਾਰਾ ਵੈਭਵੀ ਉਪਾਧਿਆਏ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਨਿਰਮਾਤਾ ਜੇਡੀ ਮਜੀਠੀਆ ਨੇ ਲੋਕਾਂ ਨਾਲ ਸਾਂਝੀ ਕੀਤੀ ਹੈ । ਉਨ੍ਹਾਂ ਨੇ ਪੋਸਟ ਸਾਂਝੀ ਕਰਦੇ ਦੱਸਿਆ ਕਿ ਇਹ ਘਟਨਾ ਉੱਤਰੀ ਭਾਰਤ 'ਚ ਹੋਈ ਹੈ । ਜੇਡੀ ਮਜੀਠੀਆ ਨੇ ਲਿਖਿਆ ਕਿ: ਜ਼ਿੰਦਗੀ ਬਹੁਤ ਅਣਹੋਣੀ ਹੈ । ਅਦਾਕਾਰਾ ਵੈਭਵੀ ਉਪਾਧਿਆਏ ਦਾ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ। ਕੱਲ੍ਹ ਸਵੇਰੇ 11 ਵਜੇ ਦੇ ਕਰੀਬ ਉਸ ਦਾ ਅੰਤਿਮ ਸੰਸਕਾਰ ਮੁੰਬਈ ਵਿਖੇ ਕੀਤਾ ਜਾਵੇਗਾ । ਅਦਾਕਾਰਾ ਵੈਭਵੀ ਉਪਾਧਿਆਏ ਟੀਵੀ ਸ਼ੋਅ ਸਾਰਾਭਾਈ ਬਨਾਮ ਸਾਰਾਭਾਈ 'ਚ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਸੀ।