by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵਾਂਸ਼ਹਿਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਿੰਡ ਭੋਲੇਵਾਲ ਵਿੱਚ ਇੱਕ 18 ਸਾਲਾਂ ਨੌਜਵਾਨ ਦੀ ਟੋਏ 'ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਵਿਜੇ ਦੇ ਰੂਪ 'ਚ ਹੋਈ ਹੈ। ਪੰਜਾਬ ਦੇ ਕਈ ਦਿਨਾਂ ਤੋਂ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਬਲਾਕ ਸਡੋਆ ਦੇ ਪਿੰਡ ਭੋਲੇਵਾਲ ਦਾ 18 ਸਾਲਾਂ ਨੌਜਵਾਨ ਬਾਬਾ ਰੂੜੀ ਵਾਲੇ ਮੰਦਰ ਕੋਲ ਬੱਕਰੀਆਂ ਚਰਾਉਣ ਗਿਆ ਸੀ । ਅਚਾਨਕ ਉਸ ਦਾ ਪਾਣੀ 'ਚ ਪੈਰ ਤਿਲਕ ਗਿਆ ਤੇ ਉਹ ਟੋਏ ਵਿੱਚ ਡੁੱਬ ਗਿਆ ,ਜਿਸ ਦੀ ਲਾਸ਼ ਅੱਜ ਸਵੇਰੇ ਪੁਲਿਸ ਨੂੰ ਬਰਾਮਦ ਹੋਈ ਹੈ। ਮ੍ਰਿਤਕ ਦੇ ਪਿਤਾ ਗੁਰਜੀਤ ਲਾਲ ਨੇ ਦੱਸਿਆ ਕਿ ਵਿਜੇ ਕੁਮਾਰ ਬੱਕਰੀਆਂ ਚਰਾਉਣ ਲਈ ਖੇਤਾਂ 'ਚ ਗਿਆ ਸੀ। ਇਸ ਦੌਰਾਨ ਉਹ 25 ਫੁੱਟ ਡੂੰਘੇ ਟੋਏ ਵਿੱਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।