by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੋਧਾਂ ਦੇ ਕੋਲ ਪੈਂਦੇ ਪਿੰਡ ਖੰਡੂਰ ਦੇ ਅਮਰੀਕਾ ਰਹਿੰਦੇ ਗੁਰਮੀਤ ਸਿੰਘ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਗੁਰਮੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਸੁਰਿੰਦਰ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਅਮਰੀਕਾ ਦੇ ਸ਼ਹਿਰ ਫਰਿਜਨੋ 'ਚ ਟਰੱਕ ਚਲਾ ਕੇ ਆਪਣਾ ਘਰ ਦਾ ਗੁਜ਼ਾਰਾ ਕਰਦਾ ਸੀ । ਪਿਛਲੇ 9 ਸਾਲਾਂ ਤੋਂ ਗੁਰਮੀਤ ਸਿੰਘ ਆਪਣੇ ਪਰਿਵਾਰ ਨਾਲ ਅਮਰੀਕਾ ਰਹਿ ਰਿਹਾ ਸੀ ਤੇ ਆਪਣੇ ਹੀ ਟਰੱਕ 'ਤੇ ਡਰਾਈਵਰੀ ਦਾ ਕੰਮ ਕਰਦਾ ਸੀ। ਬੀਤੀ ਦਿਨੀ ਜਦੋ ਉਹ ਸ਼ਿਕਾਗੋ ਤੋਂ ਸਲੀਨਾ ਜਾ ਰਿਹਾ ਸੀ ਤਾਂ ਉਸ ਨੂੰ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਘਟਨਾ ਨਾਲ ਗੁਰਮੀਤ ਸਿੰਘ ਦੇ ਪਿੰਡ ਸੋਗ ਦੀ ਲਹਿਰ ਛਾ ਗਈ ਹੈ ।