by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਾਹਕੋਟ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਇੱਕ ਸੇਵਾ ਮੁਕਤ ਕਲਰਕ ਦੀ ਹਵਾਈ ਜਹਾਜ਼ 'ਚ ਦਿਲ ਦਾ ਦੋਰਾਨ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸ਼ਾਹਕੋਰ ਤੋਂ ਪਾਵਰਕਾਮ ਦੇ ਸੇਵਾ ਮੁਕਤ ਕਲਰਕ ਬਲਵਿੰਦਰ ਸਿੰਘ, ਜੋ ਕੈਨੇਡਾ ਆਪਣੇ 2 ਪੁੱਤਰਾਂ ਦਮਨਦੀਪ ਸਿੰਘ ਤੇ ਰਮਨਦੀਪ ਸਿੰਘ ਕੋਲ ਪਿਛਲੇ 1 ਸਾਲ ਤੋਂ ਰਹਿ ਰਿਹਾ ਸੀ। ਉਹ ਆਪਣਾ ਇਲਾਜ਼ ਕਰਵਾਉਣ ਲਈ ਆਪਣੀ ਪਤਨੀ ਬਲਜੀਤ ਕੌਰ ਨਾਲ ਟੋਰਾਂਟੋ ਕੈਨੇਡਾ ਤੋਂ ਦਿੱਲੀ ਆ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਦੋਵਾਂ ਪੁੱਤਰਾਂ ਨੇ ਕੁਝ ਦਿਨ ਬਾਅਦ ਭਾਰਤ ਆਉਣਾ ਸੀ। ਫਲਾਈਟ 'ਚ ਸਫ਼ਰ ਦੌਰਾਨ ਹਵਾਈ ਜਹਾਜ਼ 'ਚ ਦਿਲ ਦਾ ਦੌਰਾ ਪੈਣ ਕਾਰਨ ਬਲਵਿੰਦਰ ਸਿੰਘ ਦੀ ਮੌਤ ਹੋ ਗਈ ।