ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਕੋਟ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਤੇਜ਼ ਰਫ਼ਤਾਰ ਕਾਰ ਨਹਿਰ ਵਿੱਚ ਡਿੱਗ ਗਈ। ਜਿਸ ਕਾਰਨ 3 ਨੌਜਵਾਨ ਪਾਣੀ ਵਿੱਚ ਡੁੱਬ ਗਏ । ਦੱਸਿਆ ਜਾ ਰਿਹਾ ਸਾਰੇ ਨੌਜਵਾਨਾਂ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਨਹਿਰ ਦੇ ਕਿਨਾਰੇ ਆਏ ਸੀ। ਇਸ ਦੌਰਾਨ 2 ਸਾਥੀ ਜੋ ਬਾਹਰ ਸਨ ਉਹ ਵਾਲ - ਵਾਲ ਬਚ ਗਏ ਪਰ ਕਾਰ ਵਿੱਚ ਸਵਾਰ 3 ਮੁੰਡੇ ਲਾਪਤਾ ਹੋ ਗਏ। ਜਿਨ੍ਹਾਂ ਦੀ ਉਮਰ 18 ਤੋਂ 20 ਸਾਲ ਦੇ 'ਚ ਦੱਸੀ ਜਾ ਰਹੀ ਹੈ। ਸਾਰੇ ਨੌਜਵਾਨ ਪਿੰਡ ਬੀਹਲੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ।ਜਾਣਕਾਰੀ ਅਨੁਸਾਰ ਜਦੋ ਤਿੰਨੋ ਦੋਸਤ ਸਾਮਾਨ ਲੈ ਕੇ ਵਾਪਸ ਆ ਰਹੇ ਸਨ ਤਾਂ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਬੇਕਾਬੂ ਹੋ ਗਈ ਤੇ ਉਹ ਪਲਟ ਕੇ ਨਹਿਰ 'ਚ ਡਿੱਗ ਗਈ। ਜਦੋ ਪਿੰਡ ਦੇ ਲੋਕਾਂ ਨੂੰ ਪਤਾ ਲਗਾ ਤਾਂ ਉਨ੍ਹਾਂ ਨੇ ਜਾ ਕੇ ਹਿੰਮਤ ਕਰਕੇ ਨੌਜਵਾਨਾਂ ਨੂੰ ਨਹਿਰ 'ਚੋ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਕਾਰ ਡੁੱਬ ਗਈ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
by jaskamal