by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਟਲੀ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਖਰਾਬ ਮੌਸਮ ਕਾਰਨ ਇੱਕ ਕਾਰ ਦੇ ਨਹਿਰ 'ਚ ਡਿਗਣ ਨਾਲ 2 ਪੰਜਾਬੀ ਮੁੰਡਿਆਂ ਤੇ 1 ਕੁੜੀ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੀ ਪਛਾਣ ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ ਭੈਣ -ਭਰਾ ਬਲਪ੍ਰੀਤ ਕੌਰ ਤੇ ਅੰਮ੍ਰਿਤਪਾਲ ਸਿੰਘ ਦੇ ਰੂਪ ਵਿ'ਚ ਹੋਈ ਹੈ,ਜਦਕਿ ਤੀਜੇ ਨੌਜਵਾਨ ਦੀ ਪਛਾਣ ਵਿਸ਼ਾਲ ਜ਼ਿਲ੍ਹਾ ਜਲੰਧਰ ਦੇ ਰੂਪ 'ਚ ਹੋਈ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਟੀਮ ਨੇ ਮੌਕੇ 'ਤੇ ਪਹੁੰਚ ਕਾਰ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਪਰ ਉਦੋਂ ਤੱਕ ਤਿੰਨੋ ਦੀ ਮੌਤ ਹੋ ਚੁੱਕੀ ਸੀ। ਇਸ ਹਾਦਸੇ ਦੌਰਾਨ ਚੋਥਾ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ। ਜਿਸ ਦਾ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ ।