by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਰਾਖੋ ਮਾਜਰਾ ਇਲਾਕੇ 'ਚ ਮਕਾਨ ਦੀ ਛੱਤ ਡਿੱਗਣ ਕਾਰਨ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਜਦਕਿ 3 ਲੋਕ ਗੰਭੀਰ ਜਖ਼ਮੀ ਹੋ ਗਏ,ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਪ੍ਰਵਾਸੀ ਮਜ਼ਦੂਰਾਂ ਵਲੋਂ ਇਹ ਮਕਾਨ ਕਿਰਾਏ 'ਤੇ ਲਿਆ ਹੋਇਆ ਸੀ। ਇਹ ਘਟਨਾ ਦੇਰ ਰਾਤ 1 ਵਜੇ ਦੇ ਕਰੀਬ ਵਾਪਰੀ । ਮ੍ਰਿਤਕਾਂ ਦੀ ਪਛਾਣ ਮੁੰਨਾ ਲਾਲ ਤੇ ਰਮਾ ਦੇ ਰੂਪ 'ਚ ਹੋਈ ਹੈ ,ਜੋ ਆਪਸ 'ਚ ਸਕੇ ਭਰਾ ਸਨ । ਜਖਮੀਆਂ ਦੀ ਪਛਾਣ ਗੰਗਾ,ਸੰਤੋਸ਼ ਤੇ ਚਿਰੰਜੀ ਦੇ ਰੂਪ 'ਚ ਹੋਈ ਹੈ। ਇਸ ਘਟਨਾ ਨਾਲ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।