by jaskamal
ਨਿਊਜ਼ ਡੈਸਕ : ਰੂਸ ਦੇ ਸੰਚਾਰ ਰੈਗੂਲੇਟਰ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ ਅਲਫਾਬੇਟ ਇੰਕ ਦੀ ਗੂਗਲ ਦੀ ਨਿਊਜ਼ ਐਗਰੀਗੇਟਰ ਸੇਵਾ ਨੂੰ ਰੋਕਿਆ ਜਾ ਰਿਹਾ ਹੈ। ਅਲ-ਜਜ਼ੀਰਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੈਗੂਲੇਟਰ ਨੇ ਦੋਸ਼ ਲਗਾਇਆ ਹੈ ਕਿ ਗੂਗਲ ਯੂਜ਼ਰਸ ਨੂੰ ਯੂਕਰੇਨ 'ਚ ਰੂਸੀ ਫ਼ੌਜੀ ਕਾਰਵਾਈਆਂ ਬਾਰੇ ਗਲਤ ਖ਼ਬਰਾਂ ਦੱਸ ਰਿਹਾ ਹੈ।
ਇਸ ਤੋਂ ਪਹਿਲਾਂ, ਯੂਟਿਊਬ ਨੇ ਰੂਸੀ ਸਰਕਾਰ ਦੇ ਮੀਡੀਆ ਸੰਗਠਨ RT ਸਮੇਤ ਕਈ ਰੂਸੀ ਚੈਨਲਾਂ ਨੂੰ ਆਪਣੇ ਵੀਡੀਓ ਦੇ ਨਾਲ-ਨਾਲ ਚੱਲ ਰਹੇ ਵਿਗਿਆਪਨਾਂ ਨੂੰ ਡਿਮੌਨਾਈਟਾਈਜ਼ ਕਰ ਦਿੱਤਾ ਸੀ। ਇਸ ਤੋਂ ਇਲਾਵਾ ਗੂਗਲ ਨੇ ਰੂਸ 'ਚ ਆਨਲਾਈਨ ਵਿਗਿਆਪਨ ਦੀ ਵਿਕਰੀ ਵੀ ਬੰਦ ਕਰ ਦਿੱਤੀ ਹੈ। ਰੂਸ ਦੇ ਸਰਕਾਰੀ ਮੀਡੀਆ ਵਾਚਡੌਗ ਰੋਸਕੋਮਨਾਡਜ਼ੋਰ ਨੇ ਰੂਸ ਦੇ ਪ੍ਰੌਸੀਕਿਊਟਰ ਜਨਰਲ ਦੇ ਦਫਤਰ ਦੀ ਬੇਨਤੀ 'ਤੇ ਇਹ ਕਾਰਵਾਈ ਕੀਤੀ, ਜਦੋਂ ਰੂਸੀ ਫ਼ੌਜ ਨੂੰ ਬਦਨਾਮ ਕਰਨ ਵਾਲੀ ਕਿਸੇ ਵੀ ਘਟਨਾ ਦੀਆਂ ਰਿਪੋਰਟਾਂ ਨੂੰ ਰੱਦ ਕਰਨ ਲਈ ਇਕ ਨਵਾਂ ਰੂਸੀ ਕਾਨੂੰਨ ਪਾਸ ਕੀਤਾ ਗਿਆ ਸੀ।