by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ਦੇ ਸ਼ਹਿਰ ਲਵੀਵ ‘ਤੇ ਰੂਸੀ ਮਿਜ਼ਾਈਲ ਹਮਲੇ ‘ਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਮੈਕਸਿਮ ਕੋਜਿਤਸਕੀ ਨੇ ਕਿਹਾ ਕਿ ਕੁੱਲ ਚਾਰ ਹਮਲੇ ਹੋਏ, ਜਿਨ੍ਹਾਂ ਵਿੱਚੋਂ ਤਿੰਨ ਫ਼ੌਜੀ ਢਾਂਚੇ 'ਤੇ ਇੱਕ ਟਾਇਰਾਂ ਦੀ ਦੁਕਾਨ 'ਤੇ ਹੋਇਆ।
ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ 'ਚ ਇੱਕ ਬੱਚਾ ਵੀ ਸ਼ਾਮਲ ਹੈ। ਇਹ ਹਮਲੇ ਯੁਕ੍ਰੇਨ ਦੇ ਪੂਰਬੀ ਹਿੱਸਿਆਂ 'ਚ ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਰਮਿਆਨ ਪੱਛਮੀ ਸ਼ਹਿਰ ਲਵੀਵ 'ਚ ਹੋਏ ਹਨ। ਲਵੀਵ ਦੋ ਮਹੀਨਿਆਂ ਦੀ ਭਿਆਨਕ ਹਿੰਸਾ ਤੋਂ ਕਾਫੀ ਹੱਦ ਤੱਕ ਬਚ ਗਿਆ ਹੈ।