by jaskamal
ਨਿਊਜ਼ ਡੈਸਕ : ਰੂਸ-ਯੂਕਰੇਨ 'ਚ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਦੇ ਨਾਲ ਹੀ ਪੱਛਮੀ ਦੇਸ਼ ਵੀ ਇਸ ਕਾਰਨ ਰੂਸ 'ਤੇ ਨਵੀਆਂ ਪਾਬੰਦੀਆਂ ਲਗਾ ਰਹੇ ਹਨ। ਇਸ ਦੌਰਾਨ ਅੱਜ ਫਿਨਲੈਂਡ ਨੇ ਵੀ ਰੂਸ ਪ੍ਰਤੀ ਰਵੱਈਆ ਦਿਖਾਇਆ ਹੈ। ਫਿਨਲੈਂਡ ਨੇ ਕਿਹਾ ਹੈ ਕਿ ਫੇਨੋਵੋਇਮਾ ਕੰਸੋਰਟੀਅਮ ਹਾਨੀਕੀਵੀ 1 ਪਰਮਾਣੂ ਪਾਵਰ ਪਲਾਂਟ ਦੀ ਡਿਲਿਵਰੀ ਲਈ ਰੂਸ ਦੇ ਰੋਸੈਟਮ ਨਾਲ ਇਕਰਾਰਨਾਮਾ ਖਤਮ ਕਰ ਰਿਹਾ ਹੈ।
ਰੂਸ ਵੱਲੋਂ ਯੂਕਰੇਨ 'ਤੇ ਲਗਾਤਾਰ ਹੋ ਰਹੇ ਹਮਲਿਆਂ ਦਰਮਿਆਨ ਹੁਣ ਡੈਨਮਾਰਕ ਵੀ ਖੁੱਲ੍ਹ ਕੇ ਯੂਕਰੇਨ ਦੇ ਹੱਕ 'ਚ ਆ ਗਿਆ ਹੈ। ਡੈਨਮਾਰਕ ਨੇ ਹੁਣ ਯੂਕਰੇਨ ਦੀ ਰਾਜਧਾਨੀ 'ਚ ਦੂਤਾਵਾਸ ਨੂੰ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ। ਉਥੋਂ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸੀ ਹਮਲੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਡੈਨਿਸ਼ ਦੂਤਾਵਾਸ ਮੁੜ ਖੋਲ੍ਹਿਆ ਜਾਵੇਗਾ। ਇਹ ਯੂਕਰੇਨ ਤੇ ਯੂਕਰੇਨੀ ਲੋਕਾਂ ਲਈ ਡੈਨਿਸ਼ ਸਮਰਥਨ ਦਾ ਇਕ ਬਹੁਤ ਮਜ਼ਬੂਤ ਪ੍ਰਤੀਕ ਹੈ ਕਿ ਅੱਜ ਅਸੀਂ ਡੈਨਿਸ਼ ਦੂਤਾਵਾਸ ਦੇ ਦਰਵਾਜ਼ੇ ਦੁਬਾਰਾ ਖੋਲ੍ਹ ਰਹੇ ਹਾਂ।