by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ 21ਵਾਂ ਦਿਨ ਹੈ। ਯੁੱਧ ਵਿੱਚ ਯੂਕਰੇਨ ਦੇ ਨਾਗਰਿਕ ਵੀ ਮਰ ਰਹੇ ਹਨ। ਰੂਸ ਦੇ ਸੈਨਿਕਾਂ ਨੇ ਮਾਰਿਯੂਪੋਲ ਵਿੱਚ 5000 ਲੋਕਾਂ ਨੂੰ ਬੰਦੀ ਬਣਾਇਆ ਹੋਇਆ ਹੈ। ਯੁੱਧ ਵਿੱਚ ਨਾਗਰਿਕ ਵੀ ਮਾਰੇ ਜਾ ਰਹੇ ਹਨ। ਯੂਕਰੇਨ ਵਿੱਚ ਚਾਰੇ ਪਾਸੇ ਤਬਾਹੀ ਹੋ ਰਹੀ ਹੈ।
ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਇੱਕ ਮਤਾ ਪੇਸ਼ ਕੀਤਾ ਹੈ, ਜਿਸ ਵਿੱਚ ਯੂਕਰੇਨ ਵਿੱਚ "ਖਤਰੇ ਵਾਲੀ ਸਥਿਤੀ" ਵਿੱਚ ਫਸੇ ਨਾਗਰਿਕਾਂ ਦੀ ਸੁਰੱਖਿਆ ਅਤੇ ਮਾਨਵਤਾਵਾਦੀ ਸਹਾਇਤਾ ਅਤੇ ਦੇਸ਼ ਛੱਡਣ ਵਾਲਿਆਂ ਲਈ ਸੁਰੱਖਿਅਤ ਰਾਹ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਇਸ ਮਤੇ 'ਚ ਰੂਸ ਨੇ ਯੂਕਰੇਨ 'ਤੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਦੇਸ਼ ਛੱਡਣ ਵਾਲਿਆਂ ਦੀ ਗਿਣਤੀ 30 ਲੱਖ ਨੂੰ ਪਾਰ ਕਰ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲਗਭਗ 20,000 ਲੋਕ ਮਾਨਵਤਾਵਾਦੀ ਗਲਿਆਰੇ ਰਾਹੀਂ 4,000 ਨਿੱਜੀ ਵਾਹਨਾਂ ਵਿੱਚ ਮਾਰੀਉਪੋਲ ਨੂੰ ਛੱਡਣ ਵਿੱਚ ਕਾਮਯਾਬ ਹੋਏ ਹਨ।