ਵੈੱਬ ਨਿਊਜ਼ (Vikram Sehajpal) : ਰੂਸ 'ਤੇ ਵਰਲਡ ਐਂਟੀ ਡੋਪਿੰਗ ਏਜੰਸੀ (WADA) ਨੇ ਚਾਰ ਸਾਲ ਲਈ ਖੇਡਾਂ ਵਿਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਚਲਦੇ ਰੂਸ ਅਗਲੇ 4 ਸਾਲ ਤੱਕ ਟੋਕੀਓ ਉਲੰਪਿਕ ਅਤੇ 2022 ਬੈਜਿੰਗ ਵਿੰਟਰ ਓਲੰਪਿਕਸ ਵਿੱਚ ਹਿੱਸਾ ਨਹੀਂ ਲੈ ਸਕੇਗਾ।ਵਾਡਾ ਦੇ ਲੌਸਨੇ ਵਿੱਚ ਕਾਰਜਕਾਰੀ ਕਮੇਟੀ ਦੀ ਮੀਟਿੰਗ ਰੂਸ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ।
ਵਾਡਾ ਨੇ ਰੂਸ ‘ਤੇ ਐਂਟੀ-ਡੋਪਿੰਗ ਲੈਬਾਰਟਰੀ ਤੋਂ ਗ਼ਲਤ ਡੇਟਾ ਦੇਣ ਦਾ ਦੋਸ਼ ਲਾਇਆ ਹੈ।ਹਾਲਾਂਕਿ ਇਸ ਫੈਸਲੇ ਤੋਂ ਬਾਅਦ ਵੀ ਰੂਸੀ ਐਥਲੀਟ, ਜੋ ਡੋਪਿੰਗ ਤੋਂ ਦੂਰ ਹਨ, ਉਹ ਅਗਲੇ 4 ਸਾਲਾਂ ਦੌਰਾਨ ਰੂਸ ਦੇ ਰਾਸ਼ਟਰੀ ਗਾਣ ਤੇ ਝੰਡੇ ਦੀ ਵਰਤੋਂ ਕੀਤੇ ਬਿਨਾ ਰਾਸ਼ਟਰੀ ਅੰਤਰਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈ ਸਕਦੇ ਹਨ।
ਪਿਛਲੇ ਸਾਲ 2018 ਦੇ ਪਯੋਂਗਚਾਂਗ ਓਲੰਪਿਕਸ ਵਿੱਚ ਵੀ ਅਜਿਹਾ ਹੀ ਹੋਇਆ ਸੀ।ਵਾਡਾ ਨੇ ਅੱਗੇ ਦੱਸਿਆ ਕਿ ਜੇ ਰੂਸ ਦੀ ਐਂਟੀ-ਡੋਪਿੰਗ ਏਜੰਸੀ ਪਾਬੰਦੀਆਂ ਵਿਰੁੱਧ ਅਪੀਲ ਕਰੇਗੀ ਤਾਂ ਮਾਮਲਾ ਆਰਬਿਟਰੇਸ਼ਨ ਫਾਰ ਸਪੋਰਟ ਲਈ ਕੋਰਟ ਵਿੱਚ ਭੇਜਿਆ ਜਾਵੇਗਾ।ਦੱਸਣਯੋਗ ਹੈ ਕਿ ਰੂਸ ਨੇ ਪਿਛਲੇ 6 ਓਲੰਪਿਕ ਵਿੱਚ ਕੁੱਲ 546 ਤਗ਼ਮੇ ਜਿੱਤੇ ਸਨ। ਓਲੰਪਿਕ ਵਿੱਚ ਰੂਸ ਨੇ ਹੁਣ ਤੱਕ 195 ਸੋਨ ਤਗ਼ਮੇ, 163 ਚਾਂਦੀ ਅਤੇ 188 ਕਾਂਸੀ ਦੇ ਤਗ਼ਮੇ ਜਿੱਤੇ ਸਨ।