by jaskamal
ਨਿਊਜ਼ ਡੈਸਕ : ਰੂਸ-ਯੂਕਰੇਨ ਯੁੱਧ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦਰਮਿਆ ਰੂਸ ਤੇ ਯੂਕਰੇਨ ਦੋਵਾਂ ਦੇਸ਼ਾਂ ਦੇ ਕਈ ਫੌਜੀ ਸ਼ਹੀਦ ਹੋ ਗਏ ਤੇ ਕਈ ਅਸਤਰ ਬਲ ਦੀ ਢਹਿ-ਢੇਰੀ ਹੋ ਗਿਆ ਪਰ ਫਿਰ ਵੀ ਦੋਵੇਂ ਦੇਸ਼ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੇ ਤੇ ਅੱਗੇ ਦੂਜੇ ਦੇ ਵਿਰੁੱਧ ਡਟੇ ਹੋਏ ਹਨ। ਇਹ ਜੰਗ ਦੌਰਾਨ ਯੂਕਰੇਨ ਦੇ ਕਈ ਇਲਾਕੇ ਤਬਾਹ ਹੋ ਚੁੱਕੇ ਹਨ। ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਰੂਸ ਵੱਲੋਂ ਯੂਕਰੇਨ 'ਤੇ ਲਗਾਤਾਰ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਹਨ ਤੇ ਇਸ ਵਿਚ ਕਈ ਵਾਗਰਿਕ ਵੀ ਇਸ ਬੰਬਾਰੀ ਦੀ ਸ਼ਿਕਾਰ ਹੋ ਗਏ ਹਨ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਇਕ ਵਾਹਨ 'ਤੇ ਸਿੱਧੀ ਮਿਜ਼ਾਈਲ ਆ ਡਿੱਗਦੀ ਹੈ, ਹਾਲਾਂਕਿ ਸਵਾਰ ਉਸ ਵਿਚੋਂ ਨਿਕਲ ਕੇ ਆਪਣੀ ਜਾਨ ਤਾਂ ਬਚਾ ਲੈਂਦੇ ਹਨ ਪਰ ਵਾਹਨ ਦੇ ਪਰਖੱਚੇ ਉਡ ਜਾਂਦੇ ਹਨ।