ਰੂਸ ਦਾ ਦਾਅਵਾ, ਕਿਹਾ ਅਸੀਂ ਬਣਾ ਲਈ ਹੈ ਕੋਰੋਨਾ ਵੈਕਸੀਨ

by

ਮਾਸਕੋ (ਐਨ.ਆਰ.ਆਈ. ਮੀਡਿਆ) : ਰੂਸ ਨੇ ਕੋਰੋਨਾ ਵੈਕਸੀਨ ਬਣਾਉਣ 'ਚ ਬਾਜ਼ੀ ਮਾਰ ਲਈ ਹੈ। ਰੂਸ ਦੀ ਸੇਚਿਨੋਵ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉਸ ਨੇ ਕੋਰੋਨਾਵਾਇਰਸ ਲਈ ਵੈਕਸੀਨ ਤਿਆਰ ਕੀਤੀ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਵੈਕਸੀਨ ਦੇ ਸਾਰੇ ਟਰਾਇਲ ਸਫਲਤਾਪੂਰਵਕ ਮੁਕੰਮਲ ਹੋ ਚੁੱਕੇ ਹਨ। 

ਜੇ ਇਹ ਦਾਅਵਾ ਸੱਚ ਹੋ ਜਾਂਦਾ ਹੈ ਤਾਂ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਹੋਵੇਗੀ। ਇਸ ਦੇ ਨਾਲ ਹੀ, ਰੂਸ ਨੇ ਦੁਨੀਆ ਵਿੱਚ ਕੋਰੋਨਾਵਾਇਰਸ ਦੀ ਕਾਟ ਦੀ ਖੋਜ ਵੀ ਕੀਤੀ ਹੈ। ਹਾਲਾਂਕਿ, ਯੂਐਸ ਸਮੇਤ ਦੁਨੀਆ ਦੇ ਬਹੁਤ ਸਾਰੇ ਵਿਕਸਤ ਦੇਸ਼ ਕੋਰੋਨਾ 'ਤੇ ਵੈਕਸੀਨ ਤਿਆਰ ਕਰਨ 'ਚ ਰੁੱਝੇ ਹੋਏ ਹਨ। 

ਓਥੇ ਹੀ ਇੰਸਟੀਚਿਊਟ ਫਾਰ ਟਰਾਂਸਲੇਸ਼ਨਲ ਮੈਡੀਸਨ ਐਂਡ ਬਾਇਓਟੈਕਨਾਲੋਜੀ ਦੇ ਡਾਇਰੈਕਟਰ ਵਦੀਮ ਤਾਰਾਸੋਵ ਨੇ ਕਿਹਾ ਕਿ ਯੂਨੀਵਰਸਿਟੀ ਨੇ 18 ਜੂਨ ਨੂੰ ਰੂਸ ਦੇ ਗੇਮਲੀ ਇੰਸਟੀਚਿਊਟ ਆਫ ਐਪੀਡਿਮੋਲੋਜੀ ਐਂਡ ਮਾਈਕਰੋਬਾਇਓਲੋਜੀ ਦੁਆਰਾ ਤਿਆਰ ਕੀਤੀ ਵੈਕਸੀਨ ਦੀ ਜਾਂਚ ਸ਼ੁਰੂ ਕੀਤੀ ਸੀ। ਤਾਰਾਸੋਵ ਨੇ ਕਿਹਾ ਕਿ ਸੇਚਿਨੋਵ ਯੂਨੀਵਰਸਿਟੀ ਨੇ ਕੋਰੋਨੋਵਾਇਰਸ ਵਿਰੁੱਧ ਦੁਨੀਆ ਦੇ ਪਹਿਲੇ ਟੀਕੇ ਵਾਲੰਟੀਅਰਾਂ 'ਤੇ ਸਫਲਤਾਪੂਰਵਕ ਪ੍ਰੀਖਣ ਮੁਕੰਮਲ ਕੀਤੇ ਹਨ।