by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਾਤ ਮਾਹੌਲ ਤੋਂ ਬਾਅਦ ਹੁਣ ਰੂਸ ਦੇ ਯੂਕੇਨ ਦੀ ਰਾਜਧਾਨੀ ਕੀਵ ਸਮੇਤ ਇਸ ਦੇ ਕਈ ਸ਼ਹਿਰਾਂ 'ਤੇ 83 ਮਿਜ਼ਾਇਲਾਂ ਦਾਗੀਆਂ ਹਨ। ਯੂਕੇਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹਮਲੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਤੇ 57 ਹੋਰ ਜਖ਼ਮੀ ਹੋ ਗਈ। ਇਸ ਦੌਰਾਨ ਯੂਕੇਨ ਦੇ ਰਾਸ਼ਟਰਪਤੀ ਨੇ ਯੂਕੇਨ ਵਾਸੀਆਂ ਨੂੰ ਕਿਹਾ ਕਿ ਉਹ ਮਜ਼ਬੂਤੀ ਨਾਲ ਡਟੇ ਰਹਿਣ । ਉਨ੍ਹਾਂ ਨੇ ਕਿਹਾ ਰੂਸ ਸਾਨੂੰ ਤਬਾਹ ਕਰਨ ਤੇ ਧਤਰੀ ਤੋਂ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੀਵ ਦੇ ਮੇਅਰ ਵਿਤਾਲੀ ਨੇ ਕੀਵ ਦੇ ਸ਼ੇਵਚੇਕੋ 'ਚ ਧਮਾਕਾ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਯੂਕੇਨ ਦੀ ਸੰਸਦ ਮੈਬਰ ਲੇਸੀਆਂ ਵਡਿਲੇਕੇ ਨੇ ਕੀਵ ਨੈਸ਼ਨਲ ਯੂਨੀਵਰਸਿਟੀ ਦੀ ਇਮਾਰਤ ਨੇੜੇ ਹੋਏ ਧਮਾਕੇ ਦੀ ਤਸਵੀਰ ਟਵੀਟ ਤੇ ਸਾਂਝੀ ਕੀਤੀ ਹੈ। ਖਾਰਕੀਵ ਦੇ ਮੇਅਰ ਇਹੋਰ ਨੇ ਦੱਸਿਆ ਕਿ ਖਾਰਕੀਵ ਵਿੱਚ 3 ਵਾਰ ਹਮਲਾ ਕੀਤਾ ਗਿਆ। ਜਿਸ ਨਾਲ ਬਿਜਲੀ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਕੀਵ ਵਿੱਚ ਹਮਲਾ ਹੋਇਆ ਸੀ ।