by
ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਟੀਵੀ ਇੰਡਸਟਰੀ ਦਾ ਮਸ਼ਹੂਰ ਸ਼ੋਅ 'ਸੁਪਰ ਡਾਂਸਰ ਚੈਪਟਰ 3' ਨੂੰ ਆਪਣਾ ਜੇਤੂ ਮਿਲ ਚੁੱਕਿਆ ਹੈ। ਐਤਵਾਰ ਨੂੰ ਹੋਏ ਇਸ ਫ਼ਾਇਨਲ ਮੁਕਾਬਲੇ ਨੂੰ ਕੋਲਕਾਤਾ ਦੀ ਰਹਿਣ ਵਾਲੀ 6 ਸਾਲਾ ਬੱਚੀ ਰੂਪਸਾ ਨੇ ਜਿੱਤਿਆ ਹੈ। ਇਸ ਜਿੱਤ ਦੇ ਨਾਲ ਉਸ ਨੇ 15 ਲੱਖ ਰੁਪਏ ਇਨਾਮ ਆਪਣੇ ਨਾਂਅ ਕਰ ਲਏ ਹਨ।
ਆਪਣੀ ਜਿੱਤ ਤੇ ਰੂਪਸਾ ਨੇ ਕਿਹਾ,"ਸੁਪਰ ਡਾਂਸਰ ਚੈਪਟਰ 3 ਜਿੱਤ ਕੇ ਬਹੁਤ ਖ਼ੁਸੀ ਹੋ ਰਹੀ ਹੈ। ਮੈਂ ਅੱਗੇ ਵੀ ਡਾਂਸਿੰਗ ਜ਼ਾਰੀ ਰੱਖਾਂਗੀ ਮੈਨੂੰ ਇਹ ਬਹੁਤ ਪਸੰਦ ਹੈ।" ਦੱਸਣਯੋਗ ਹੈ ਕਿ ਇਸ ਮੁਕਾਬਲੇ 'ਚ ਮੁੰਬਈ ਦੇ ਤੇਜਸ ਵਰਮਾ ਰਨਰ ਅੱਪ ਰਹੇ ਹਨ। ਗ੍ਰੈਂਡ ਫ਼ਿਨਾਲੇ ਦੇ ਇਸ ਉਤਸਵ ਦੇ ਵਿੱਚ ਸਾਰੀ ਹੀ ਟੀਮ ਇਕ ਸ਼ਾਨਦਾਰ ਪ੍ਰਫ਼ੌਮੈਂਸ ਵੀ ਦਿੱਤੀ।
ਇਸ ਮੌਕੇ 'ਤੇ ਜੱਜ ਅਨੁਰਾਗ ਬਾਸੂ, ਸ਼ਿਲਪਾ ਸ਼ੈੱਟੀ ਅਤੇ ਗੀਤਾ ਕਪੂਰ ਬਹੁਤ ਖੁਸ਼ ਸਨ। ਗ੍ਰੈਂਡ ਫ਼ਿਨਾਲੇ ਦੀ ਰਾਤ ਨੂੰ ਖ਼ੂਬਸੂਰਤ ਬਣਾਉਂਣ ਦੇ ਲਈ ਸ਼ਿਲਪਾ ਸ਼ੈੱਟੀ ਨੇ ਭਰਤਨਾਟਯਮ ਕੀਤਾ। ਇਸ ਉਤਸਵ 'ਚ ਬਾਲੀਵੁੱਡ ਦੇ ਕਈ ਕਲਾਕਾਰ ਵੀ ਮੌਜੂਦ ਸਨ।