by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਸ਼ਟਰੀ ਖੇਡ ਫੈੱਡਰੇਸ਼ਨ ਦੀ ਸਾਲਾਨਾ ਮਾਨਤਾ ਦਾ ਨਵੀਨੀਕਰਨ ਭਾਰਤ ਦੀ ਰਾਸ਼ਟਰੀ ਖੇਡ ਵਿਕਾਸ ਕੋਡ, 2011 ਦੀਆਂ ਵਿਵਸਥਾਵਾਂ ਦੀ ਪਾਲਣਾ ਦੇ ਸੰਬੰਧ ਵਿਚ ਇਸ ਦੀਆਂ ਵਿਵਸਥਾਵਾਂ/ਸੰਸਥਾਨ ਦੇ ਮੀਮੋ ਦੀ ਜਾਂਚ ਤੋਂ ਬਾਅਦ ਅਤੇ ਆਪਣੀਆਂ ਵੈੱਬਸਾਈਟਾਂ ’ਤੇ ਐੱਨ. ਐੱਸ. ਐੱਫ. ਵਲੋਂ ਲੋੜੀਂਦੀ ਜਾਣਕਾਰੀ ਦੇ ਸੰਭਾਵੀ ਖੁਲਾਸੇ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਹੁਣ ਤੱਕ 10 ਐੱਨ . ਐੱਸ. ਐੱਫ. ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਨ੍ਹਾਂ ਵਿਚ ਭਾਰਤੀ ਤੀਰਅੰਦਾਜ਼ੀ ਸੰਘ, ਭਾਰਤੀ ਕੁਸ਼ਤੀ ਫੈੱਡਰੇਸ਼ਨ, ਭਾਰਤੀ ਭਾਰਤੋਲਨ ਫੈੱਡਰੇਸ਼ਨ, ਨੈਸ਼ਨਲ ਯੋਗ ਆਸਨ ਸਪੋਟਰਸ ਫੈੱਡਰੇਸ਼ਨ ਅਤੇ ਇੰਡੀਅਨ ਪੇਨਕਕ ਸਿਲਾਟ ਫੈੱਡਰੇਸ਼ਨ ਸ਼ਾਮਲ ਹਨ।
ਰਾਜ ਸਭਾ 'ਚ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੰਤਰਾਲਾ ਨੇ ਹੁਣ ਤੱਕ ਐੱਨ. ਐੱਸ. ਐੱਫ. ਨੂੰ ਸਹਾਇਤਾ ਯੋਜਨਾ ਤਹਿਤ ਚਾਲੂ ਵਿੱਤੀ ਸਾਲ ਲਈ 112.07 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।