ਪੰਜਾਬੀ ਫਿਲਮ ‘ਮੁੰਡਾ ਫਰੀਦਕੋਟੀਆ’ ਲੈ ਕੇ ਆਉਣਗੇ ਰੋਸ਼ਨ ਪ੍ਰਿੰਸ

by

ਫ਼ਿਲਮੀ ਡੈਸਕ ( NRI MEDIA )

ਰੌਸ਼ਨ ਪ੍ਰਿੰਸ ਸਟਾਰਰ ਪੰਜਾਬੀ ਫਿਲਮ "ਮੁੰਡਾ ਫਰੀਦਕੋਟੀਆ" ਬਾਰੇ ਹਰ ਪਾਸੇ ਚਰਚਾ ਹੋ ਰਹੀ ਹੈ ,  ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਫੈਨਜ ਨਾਲ ਇਸ ਦਾ ਪਹਿਲੀ ਵਾਰ ਲੁੱਕ ਸਾਂਝਾ ਕੀਤਾ ਸੀ ਇਸ ਤੋਂ ਬਾਅਦ ਇਸ ਫਿਲ ਦਾ ਟਰੇਲਰ ਆਈ ਜਿਸਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ . ਸੁਪਰ ਹਿੱਟ ਫ਼ਿਲਮਾਂ 'ਲਾਂਵਾ ਫੇਰੇ' ਅਤੇ 'ਰਾਂਝਾ ਰਫਿਊਜੀ' ਤੋਂ ਬਾਅਦ ਰੌਸ਼ਨ ਪ੍ਰਿੰਸ ਇਸ ਫਿਲਮ ਨਾਲ ਵਾਪਸੀ ਕਰ ਰਹੇ ਹਨ।


ਇਹ ਫਿਲਮ ਮਨਦੀਪ ਸਿੰਘ ਚਾਹਲ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਦਲਜੀਤ ਸਿੰਘ ਅਤੇ ਮੌਂਟੀ ਸਿੱਕਾ ਨੇ ਇਸ ਫਿਲਮ ਨੂੰ ਪ੍ਰੋਡਿਊਸਰ ਕੀਤਾ ਹੈ।ਇਹ ਫਿਲਮ 14 ਜੂਨ 2019 ਨੂੰ ਸਿਨੇਮਾ ਘਰਾਂ ਵਿੱਚ ਆਵੇਗੀ ,ਇਸ ਫਿਲਮ ਵਿਚ ਰੋਸ਼ਨ ਪ੍ਰਿੰਸ ਅਤੇ ਸ਼ਰਨ ਕੌਰ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ ਇਸ ਤੋਂ ਇਲਾਵਾ ਕਰਮਜੀਤ ਅਨਮੋਲ ਬੀ. ਐਨ. ਸ਼ਰਮਾ ਅਤੇ ਹੋਬੀ ਧਾਲੀਵਾਲ ਸਹਿਯੋਗੀ ਭੂਮਿਕਾਵਾਂ ਨਿਭਾਉਣਗੇ।

ਰੌਸ਼ਨ ਪ੍ਰਿੰਸ ਪੰਜਾਬੀ ਸੰਗੀਤ ਉਦਯੋਗ ਦੇ ਪ੍ਰਸਿੱਧ ਗਾਇਕ,ਅਭਿਨੇਤਾ ਅਤੇ ਗੀਤ ਲੇਖਕ ਹਨ ,ਉਨਾ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਆਵਾਜ਼ ਪੰਜਾਬ ਦੀ ਸਿੰਗਿੰਗ ਸ਼ੋ ਤੋ ਕੀਤੀ ਸੀ ਉਸ ਤੋ ਬਾਅਦ ਹੁਣ ਤਕ ਓਹ ਕਾਫੀ ਹਿਟ ਗਾਣੇ ਗਾ ਚੁਕੇ ਹਨ , ਪ੍ਰਿੰਸ ਨੇ ਆਪਣੀ ਫਿਲਮੀ ਸਫਰ ਦੀ ਸ਼ੁਰੂਆਤ ਫਿਲਮ 'ਲਗਦਾ ਇਸ਼ਕ ਹੋ ਗਿਆ' ਤੋਂ ਕੀਤੀ ਸੀ ਅਤੇ ਇਹ ਸਾਬਿਤ ਕੀਤਾ ਸੀ ਕਿ ਉਹ ਚੰਗੇ ਸਿੰਗਰ ਹੋਣ ਦੇ ਨਾਲ ਵਧੀਆ ਅਭਿਨੇਤਾ ਵੀ ਹਨ , ਉਸ ਤੋ ਬਾਅਦ ਉਨ੍ਹਾਂ ਨੇ ਸਿਰਫਿਰੇ, ਨੌਟੀ ਜੱਟਸ,ਫੇਰ ਮਾਮਲਾ ਗੜਬੜ ਗੜਬੜ,ਇਸ਼ਕ ਬਰਾਂਡੀ ਅਤੇ ਲਾਵਾ ਫੇਰੇ ਵਰਗੀਆ ਕਈ ਹਿਟ ਫ਼ਿਲਮਾਂ ਵਿਚ ਕੰਮ ਕੀਤਾ।