by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਦੇ ਖ਼ਿਲਾਫ਼ ਖੇਡੇ T -20 ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਟੀਮ ਨੂੰ ਜਿੱਤਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਰਿਕਾਰਡ ਵੀ ਆਪਣੇ ਨਾਂ ਕੀਤਾ ਹੈ। ਰੋਹਿਤ T -20 ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਮੈਦਾਨ ਗਿੱਲਾ ਹੋਣ ਕਰਨ ਇਹ ਮੈਚ 8-8 ਓਵਰਾ ਦਾ ਸੀ ਪਰ ਰੋਹਿਤ ਨੇ ਪਹਿਲਾ ਹੀ ਛੱਕਾ ਲੱਗਾ ਕੇ ਰਿਕਾਰਡ ਆਪਣੇ ਨਾਂ ਕਰ ਲਿਆ । ਭਾਰਤੀ ਕਪਤਾਨ ਨੇ ਆਸਟ੍ਰੇਲੀਆ ਖਿਲਾਫ ਪਹਿਲੇ ਓਵਰ ਦੀ ਤੀਜੀ ਗੇਂਦ ਵਿੱਚ ਛੱਕਾ ਮਾਰਿਆ ਸੀ। ਇਸ ਦੌਰਾਨ ਹੀ ਰੋਹਿਤ ਨੇ ਆਸਟ੍ਰੇਲੀਆ ਖਿਲਾਫ ਪਹਿਲਾ ਛੱਕਾ ਲਗਾਉਂਦੇ ਹੀ ਛੱਕਿਆ ਦੀ ਗਿਣਤੀ 173 ਤੱਕ ਕਰ ਦਿੱਤੀ ਸੀ। ਇੰਗਲੈਂਡ ਦੇ ਇਓਨ ਮੋਰਗਨ 120 ਛੱਕਿਆ ਦੇ ਨਾਲ ਇਸ ਸੂਚੀ ਵਿੱਚ ਚੋਥੇ ਸਥਾਨ 'ਤੇ ਹਨ ।