by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਪੰਜਾਬ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾਂ ਰਹੇ ਹਨ। ਖੰਨਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਲੁਕੇਰੀਆਂ ਨੇ ਇਕ ਟਰੱਕ ਡਰਾਈਵਰ ਬਟੋ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਡਰਾਈਵਰ ਨੇ ਦੱਸਿਆ ਕਿ ਉਹ ਨਾਗਪੁਰ ਤੋਂ ਲੁਧਿਆਣਾ ਆ ਰਿਹਾ ਸੀ। ਜਿਸ ਦੌਰਾਨ ਰਾਹ ਵਿੱਚ ਉਸ ਨੂੰ ਨੀਦ ਆਉਣੀ ਸ਼ੁਰੂ ਹੋ ਗਈ ਤੇ ਉਸ ਨੇ ਟਰੱਕ ਨੂੰ ਸੜਕ ਦੇ ਕੋਲੋਂ ਖੜਾ ਕਰ ਦਿੱਤਾ। ਇਸ ਦੌਰਾਨ ਸਵੇਰੇ ਹਥਿਆਰ ਦੀ ਨੋਕ ਤੇ ਟਰੱਕ ਡਰਾਈਵਰ ਤੋਂ ਨਕਦੀ ਮੋਬਾਈਲ ਲੈ ਕੇ ਫਰਾਰ ਹੋ ਗਏ। ਟਰੱਕ ਡਰਾਈਵਰ ਵਲੋਂ ਟਰੱਕ ਕੇਂਦਰੀ ਮੰਤਰੀ ਨਰਿੰਦਰ ਤੋਮਰ ਦਾ ਦੱਸਿਆ ਜਾ ਰਿਹਾ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।