ਨਿਊਜ਼ ਡੈਸਕ (ਰਿੰਪੀ ਸ਼ਰਮਾ ): ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਟਾਰੀ ਅੰਮ੍ਰਿਤਸਰ ਮਾਰਗ 'ਤੇ ਹੋਈਂ ਲੁੱਟ ਦੀ ਵਾਰਦਾਤ ਦੌਰਾਨ ਸੈਲਾਨੀ ਨੌਜਵਾਨ ਕੁੜੀ ਦੀ ਤੇਜ਼ ਰਫ਼ਤਾਰ ਆਟੋ 'ਚੋ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਗੰਗਾ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਭਾਰਤ -ਪਾਕਿ ਸਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਸਰਹੱਦ ਤੋਂ ਰਿਟਰੀਟ ਦੇਖ ਕੇ ਆਟੋ 'ਤੇ ਵਾਪਸ ਜਾ ਰਹੀ ਕੁੜੀ ਜਦੋ ਪਿੰਡ ਢੋਂਡਵਿੰਡ 'ਤੇ ਸਥਿਤ ਪੁਲ ਕੋਲ ਪਹੁੰਚੀ ਤਾਂ ਚੋਰਾਂ ਵਲੋਂ ਝਪਟ ਮਾਰਨ ਕਾਰਨ ਡਿੱਗ ਗਈ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਕੁੜੀ ਗੰਗਾ ਸਿੱਕਮ ਦੀ ਰਹਿਣ ਵਾਲੀ ਸੀ ਤੇ ਦਿੱਲੀ ਕਾਲਜ 'ਚ ਵਲੀਕ ਬਣਨ ਦੀ ਪੜ੍ਹਾਈ ਕਰ ਰਹੀ ਸੀ। ਉਹ ਆਪਣੇ ਦੋਸਤ ਨਾਲ ਅਟਾਰੀ ਸਰਹੱਦ ਤੇ ਝੰਡੇ ਦੀ ਰਸਮ ਦੇਖਣ ਆਈ ਸੀ। ਕੁੜੀ ਦੀ ਮੌਤ ਹੋਣ ਕਾਰਨ ਉਸ ਦੇ ਦੋਸਤ ਦਾ ਰੋ -ਰੋ ਬੁਰਾ ਹਾਲ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਿਸ ਵਲੋਂ ਛਾਪੇਮਾਰੀ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ।