ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਹੁਣ ਚੋਰਾਂ ਨੇ ਜੱਜ ਦੀ ਕੋਠੀ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਦੱਸਿਆ ਜਾ ਰਿਹਾ ਚੋਰਾਂ ਨੇ ਸ਼ਹਿਰ ਦੀ ਪਾਸ਼ ਕਾਲੋਨੀ 'ਚ ਜੱਜ ਰੇਣੁਕਾ ਦੀ ਕਿਰਾਏ ਦੇ ਘਰ ਤੋਂ ਲੱਖਾਂ ਦੀ ਚੋਰੀ ਕੀਤੀ ।ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ।ਮਨੀਸ਼ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ 'ਚ ਕਿਹਾ ਕਿ ਉਸ ਨੇ ਆਪਣੀ ਕੋਠੀ ਨੂੰ ਮਾਨਯੋਗ ਜੱਜ ਸ਼੍ਰੀਮਤੀ ਰੇਣੁਕਾ ਨੂੰ ਪਿਛਲੇ 2 ਸਾਲਾਂ ਤੋਂ ਕਿਰਾਏ 'ਤੇ ਦਿੱਤਾ ਹੋਇਆ ਹੈ।
ਜੱਜ ਸਾਹਿਬਾ 2022 ਤੋਂ ਛੁੱਟੀ 'ਤੇ ਚੱਲ ਰਹੇ ਹਨ। ਉਨ੍ਹਾਂ ਦੇ ਗੰਨਮੈਨ ਨੇ ਦੱਸਿਆ ਕਿ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਇਸ ਤੋਂ ਬਾਅਦ ਜਦੋ ਉਹ ਘਰ ਪਹੁੰਚੇ ਤਾਂ ਦੇਖਿਆ ਕਿ ਲੁਟੇਰੇ 3 ਸਿਲੰਡਰ, ਨਕਦੀ ਸਮੇਤ ਹੋਰ ਹੀ ਸਾਮਾਨ 'ਤੇ ਹੱਥ ਸਾਫ਼ ਕਰ ਗਏ ਹਨ। ਫਿਲਹਾਲ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਹਾਲੇ ਚੋਰਾਂ ਦੀ ਪਛਾਣ ਬਾਰੇ ਕੋਈ ਸਬੂਤ ਨਹੀਂ ਮਿਲਿਆ ਹੈ ।