ਕਿਊਬਕ (ਵਿਕਰਮ ਸਹਿਜਪਾਲ) : ਕੈਨੇਡੀਅਨ ਫੈਡਰਲ ਚੋਣਾਂ ਨੂੰ ਲੈ ਕੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਆਗੂ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਪੱਬਾਂ ਭਾਰ ਹੋਈ ਪਈ ਹੈ ਅਤੇ ਉਹ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਦੀ ਪਾਰਟੀ ਵਲੋਂ ਕਿਊਬਕ ਵਿਖੇ ਇਕ ਰੋਡਸ਼ੋਅ ਵੀ ਕੱਢਿਆ ਗਿਆ। ਥਾਨੁ ਦੱਸ ਦਈਏ ਕਿ 21 ਅਕਤੂਬਰ 2019 ਨੂੰ ਚੋਣਾਂ ਹੋਣ ਵਾਲੀਆਂ ਹਨ। ਜਗਮੀਤ ਦੀ ਅਗਵਾਈ ਵਾਲੀ ਐਨ.ਡੀ.ਪੀ. ਕੋਲ ਕਿਊਬਕ ਵਿਚ ਕੁਲ 15 ਸੀਟਾਂ ਹਨ।
ਆਪਣੇ ਇਸ ਰੋਡ ਸ਼ੋਹ ਰਾਹੀਂ ਜਾਂ ਕਿਸੇ ਹੋਰ ਤਰੀਕੇ ਉਹ ਆਪਣੀ ਪਾਰਟੀ ਦਾ ਵੋਟ ਸ਼ੇਅਰ ਵਧਾਉਣਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਦੀ ਪਾਰਟੀ ਦੀਆਂ ਸੀਟਾਂ ਵਿਚ ਹੋਰ ਵਾਧਾ ਹੋ ਸਕੇ। ਮਾਂਟਰੀਅਲ ਤੋਂ ਆਪਣਾ ਰੋਡ ਸ਼ੋਅ ਕੱਢਣ ਤੋਂ ਬਾਅਦ, ਜਗਮੀਤ ਨੇ ਸ਼ੇਰਬਰਕ ਦੀ ਯਾਤਰਾ ਕੀਤੀ। ਇਸ ਤੋਂ ਬਾਅਦ ਉਹ ਬਰੇਥੀਅਰ-ਮਾਸਕਿਨੋਗੇ, ਟ੍ਰੋਸ-ਰਿਵੀਅਰਜ਼ ਅਤੇ ਡਰਮੌਂਡ ਦੇ ਮੱਧ ਕਿਊਬੇਕ ਹਲਕਿਆਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕਰਨਗੇ।
ਇਕ ਸਰਵੇਖਣ ਮੁਤਾਬਕ ਐਨ.ਡੀ.ਪੀ. ਕਿਊਬੈਕ ਵਿਚ 9.4 ਫੀਸਦੀ ਸਮਰਥਨ ਦਾ ਫਾਇਦਾ ਉਠਾ ਰਿਹਾ ਹੈ। ਲਿਬਰਲਾਂ ਦੇ 32.8 ਫੀਸਦੀ ਹਿੱਸੇ ਤੋਂ ਬਾਅਦ ਕੰਜ਼ਰਵੇਟਿਵਜ਼ 23.5 ਫੀਸਦੀ, ਬਲਾਕ ਕਿਊਬੇਕੋਇਜ਼ 18.5 ਫੀਸਦੀ ਅਤੇ ਗ੍ਰੀਨਜ਼ 11 ਫੀਸਦੀ ਦਾ ਲਾਭ ਉਠਾ ਰਹੇ ਹਨ। ਜਗਮੀਤ ਲਈ ਸਭ ਤੋਂ ਵੱਡੀ ਰੁਕਾਵਟ ਇਹ ਹੈ ਕਿ ਉਹ ਸਿੱਧੇ ਤੌਰ 'ਤੇ ਕਿਊਬੈਕ ਦੇ ਲੋਕਾਂ ਨਾਲ ਰਾਬਤਾ ਨਹੀਂ ਰੱਖ ਸਕੇ, ਜਿਸ ਦਾ ਖਾਮਿਆਜ਼ਾ ਸ਼ਾਇਦ ਉਨ੍ਹਾਂ ਨੂੰ ਵੋਟਾਂ ਦੌਰਾਨ ਭੁਗਤਣਾ ਪੈ ਸਕਦਾ ਹੈ। ਇਸ ਕਾਰਨ ਉਹ ਡੋਰ-ਟੂ-ਡੋਰ ਪ੍ਰਚਾਰ ਰਾਹੀਂ ਜਾਂ ਰੋਡ ਸ਼ੋਅ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਰਹੇ ਹਨ।