20 ਫਰਵਰੀ, ਸਿਮਰਨ ਕੌਰ, (NRI MEDIA) :
ਟਾਰਾਂਟੋ (ਸਿਮਰਨ ਕੌਰ) : ਬਰੈਂਪਟਨ 'ਚ ਪਿਤਾ ਵਲੋਂ ਅਗਵਾ ਕੀਤੀ ਗਈ 11 ਸਾਲਾਂ ਲੜਕੀ ਦੀ ਲਾਸ਼ ਪੀਲ ਰਿਜਨ ਪੁਲਿਸ ਨੇ ਦੱਖਣੀ ਨੋਰਥ ਸਥਿਤ ਹਸਨ ਰੋਡ ਦੇ ਇੱਕ ਘਰ ਵਿੱਚੋਂ ਬਰਾਮਦ ਕੀਤੀ ਸੀ |
ਦਸ ਦਈਏ ਕਿ ਰਿਆ ਰਾਜਕੁਮਾਰ ਨਾਮਕ ਲੜਕੀ ਦਾ ਕਲ੍ਹ ਯਾਨੀ ਕਿ ਮੰਗਲਵਾਰ ਸ਼ਾਮ ਨੂੰ 7:30 ਵਜੇ ਐਟੋਬੀਕੋਕ ਵਿਖੇ 121 ਸਿਟੀਵਿਊ ਦੇ "Lotus Funeral and Cremation Centre" 'ਚ ਹੋਇਆ ਸੀ | ਇਸ ਤੋਂ ਇਲਾਵਾ, ਬਰੈਂਪਟਨ ਸਿਟੀ ਕੌਂਸਲ ਦੇ ਮੈਂਬਰ ਸ਼ਹਿਰ 'ਚ ਰਿਆ ਲਈ ਗਾਰਡਨ ਸਕਵੇਅਰ ਬਣਾਉਣ ਦੀ ਯੋਜਨਾ ਬਣਾਈ ਸੀ, ਜੋ ਸਵੇਰੇ 5:45 ਵਜੇ ਸ਼ੁਰੂ ਹੋਗੀ ਸੀ |
ਇਸ ਕੈਂਡਲ ਮਾਰਚ ਦੌਰਾਨ ਮ੍ਰਿਤਕ ਲੜਕੀ ਦੀ ਮਾਂ ਪ੍ਰਿਆ ਦਾ ਆਪਣੀ ਬੇਟੀ ਨੂੰ ਲੈਕੇ ਇੱਕ ਹਮਦਰਦੀ ਬਿਆਨ ਸਾਹਮਣੇ ਆਇਆ ਹੈ | ਰੀਆ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਇਆ ਕਿਹਾ ਕਿ ਰੀਆ ਇੱਕ ਡ੍ਰੀਮ ਗਰਲ ਸੀ ਜੋ ਆਪਣੇ ਹਰ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੀ ਸੀ |
ਉਸਦੀ ਮਾਂ ਨੇ ਆਪਣਾ ਦੁੱਖ ਲੋਕਾਂ ਅੱਗੇ ਬਿਆਨ ਕੀਤਾ ਅਤੇ ਕਿਹਾ ਕਿ ਰੀਆ ਨੇ ਆਪਣੀ ਜਿੰਦਗੀ ਦੇ ਹਰ ਪਹਿਲੂ 'ਚ ਮੁਸਕੁਰਾਹਟ ਨੂੰ ਹਮੇਸ਼ਾ ਕਾਇਮ ਰੱਖਿਆ | ਉਸਦੀ ਮਾਂ ਨੀ ਕਿਹਾ ਕਿ ਮੈਨੂੰ ਉਸਦੀ ਉਸ ਮੁਸਕਾਨ ਨੂੰ ਹੁਣ ਯਾਦ ਕਰਾਂਗੀ | ਮੈਨੂੰ ਵਿਸ਼ਵਾਸ ਨੀ ਹੁੰਦਾ ਕਿ ਮੇਰੀ ਬੇਟੀ ਰੀਆ ਹੁਣ ਇਸ ਦੁਨੀਆਂ 'ਚ ਨਹੀਂ ਹੈ |