by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ ਜੋ ਕਿ ਸਿਹਤ ਵਿਭਾਗ ਤੇ ਲੋਕਾਂ ਨੂੰ ਲਈ ਚਿੰਤਾ ਦਾ ਵਿਸ਼ਾ ਹੈ। ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਤੇ ਲਾਗ ਦੀ ਦਰ ਲਗਾਤਾਰ ਵੱਧ ਰਹੀ ਹੈ। ਸਿਹਤ ਵਿਭਾਗ ਨੇ 11,925 ਨਮੂਨਿਆਂ ਦੀ ਜਾਂਚ ਕੀਤੀ ਤੇ ਇਨ੍ਹਾਂ 'ਚੋਂ 223 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।
ਮੋਹਾਲੀ 'ਚ ਸਭ ਤੋਂ ਵੱਧ 324 ਐਕਟਿਵ ਮਰੀਜ਼ ਹਨ, ਜਦੋਂ ਕਿ ਲੁਧਿਆਣਾ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 207, ਪਟਿਆਲਾ 'ਚ 92, ਬਠਿੰਡਾ ਵਿੱਚ 76 ਅਤੇ ਜਲੰਧਰ 'ਚ 67 ਹੋ ਗਈ ਹੈ। ਪੰਜਾਬ 'ਚ ਲੁਧਿਆਣਾ ਤੇ ਮੋਹਾਲੀ ਤੋਂ ਬਾਅਦ ਹੁਣ ਪਟਿਆਲਾ 'ਚ ਵੀ ਹਾਲਾਤ ਖਰਾਬ ਹੋਣ ਲੱਗੇ ਹਨ।