by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮੂਲ ਦੇ ਰਿਸ਼ੀ ਸੂਨਕ ਨੂੰ UK ਦੇ ਪ੍ਰਧਾਨ ਮੰਤੀ ਬਣਨ 'ਤੇ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਦੀਵਾਲੀ ਦੀ ਰਾਤ ਮਿਲੀ,ਇਸ ਖ਼ਬਰ ਨੇ ਦੀਵਾਲੀ ਦੀ ਖੁਸ਼ੀ ਨੂੰ ਹੋਰ ਵਾਧਾ ਦਿੱਤਾ ਹੈ। CM ਮਾਨ ਨੇ ਕਿਹਾ ਪੂਰੇ ਪੰਜਾਬ ਵਲੋਂ ਰਿਸ਼ੀ ਸੂਨਕ UK ਦੇ ਪ੍ਰਧਾਨ ਮੰਤਰੀ ਬਣਨ ਤੇ ਮੁਬਾਰਕਾਂ ਉਨ੍ਹਾਂ ਨੇ ਕਿਹਾ ਮੈ ਉਮੀਦ ਕਰਦਾ ਹਾਂ ਕਿ UK ਤੇ ਪੰਜਾਬ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਜ਼ਿਕਰਯੋਗ ਹੈ ਕਿ ਰਿਸ਼ੀ ਸੂਨਕ ਭਾਰਤੀ ਮੂਲ ਦੇ ਪਹਿਲੇ ਵਿਦੇਸ਼ੀ ਮੂਲ ਦੇ ਪ੍ਰਧਾਨ ਮੰਤਰੀ ਬਣੇ ਹਨ। ਰਿਸ਼ੀ ਦੇ PM ਬਣਨ ਨਾਲ ਭਾਰਤੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।