by vikramsehajpal
ਨਵੀਂ ਦਿੱਲੀ (ਦੇਵ ਇੰਦਰਜੀਤ)- ਰਾਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਹੱਦਾਂ ਉਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਟਵੀਟ ਕਰਕੇ ਚਰਚਾ ਵਿਚ ਆਈ ਕੌਮਾਂਤਰੀ ਪੌਪ ਸਟਾਰ ਰਿਹਾਨਾ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਈ ਹੈ। ਇਸ ਵਾਰ ਉਸ ‘ਤੇ ਹਿੰਦੂ ਦੇਵੀ ਦੇਵਤਿਆਂ ਦੇ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਰਿਹਾਨਾ ਨੇ ਟਵਿਟਰ ‘ਤੇ ਇਕ ਤਸਵੀਰ ਪਾਈ ਹੈ, ਜਿਸ ਵਿਚ ਉਹ ਟਾਪਲੈਸ ਦਿਖਾਈ ਦੇ ਰਹੀ ਹੈ। ਇਸ ਫੋਟੋ ਵਿਚ ਉਸ ਨੇ ਭਗਵਾਨ ਗਣੇਸ਼ ਦੀ ਤਸਵੀਰ ਵਾਲਾ ਨੈਕਲੈਸ ਪਾਇਆ ਹੋਇਆ ਹੈ। ਟਵਿੱਟਰ ‘ਤੇ ਇਹ ਤਸਵੀਰ ਆਉਣ ਤੋਂ ਬਾਅਦ ਰਿਹਾਨਾ ‘ਤੇ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਰਿਹਾਨਾ ਨੇ ਬੈਂਗਣੀ ਰੰਗ ਦਾ ਨੈਕਲੈਸ ਪਾਇਆ ਹੋਇਆ ਹੈ ਜਿਸ ‘ਤੇ ਭਗਵਾਨ ਗਣੇਸ਼ ਦੀ ਤਸਵੀਰ ਬਣੀ ਹੋਈ ਹੈ।