
ਅੰਮ੍ਰਿਤਸਰ (ਰਾਘਵ): ਅਟਾਰੀ ਬਾਰਡਰ 'ਤੇ ਰਿਟਰੀਟ ਸਮਾਰੋਹ ਦੇਖਣ ਦੇ ਚਾਹਵਾਨ ਲੋਕਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਅੰਮ੍ਰਿਤਸਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਅਟਾਰੀ ਬਾਰਡਰ 'ਤੇ ਰੋਜ਼ਾਨਾ ਰਿਟਰੀਟ ਸਮਾਰੋਹ ਦਾ ਸਮਾਂ ਬਦਲ ਦਿੱਤਾ ਗਿਆ ਹੈ। ਰੀਟਰੀਟ ਸੈਰੇਮਨੀ ਦੇ ਸਮੇਂ ਵਿੱਚ ਅੱਧੇ ਘੰਟੇ ਦਾ ਬਦਲਾਅ ਕੀਤਾ ਗਿਆ ਹੈ। ਮੌਸਮ ਨੂੰ ਦੇਖਦੇ ਹੋਏ ਹੁਣ ਰਿਟਰੀਟ ਸੈਰੇਮਨੀ 6 ਵਜੇ ਹੋਵੇਗੀ। ਪਹਿਲਾਂ ਰਿਟਰੀਟ ਸੈਰੇਮਨੀ ਸ਼ਾਮ 5.30 ਵਜੇ ਸ਼ੁਰੂ ਹੁੰਦੀ ਸੀ। ਅੰਮ੍ਰਿਤਸਰ ਦੇ ਅਟਾਰੀ ਵਾਹਗਾ ਬਾਰਡਰ 'ਤੇ ਰੀਟਰੀਟ ਸਮਾਰੋਹ ਦੇਖਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ।