ਜਲੰਧਰ (ਸਾਹਿਬ) - ਜਲੰਧਰ ਵੈਸਟ ਹਲਕੇ ਵਿਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਕੱਲ੍ਹ ਆਉਣਗੇ। ਚੋਣਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਈ. ਵੀ. ਐੱਮ. ਮਸ਼ੀਨਾਂ ਲਾਇਲਪੁਰ ਖ਼ਾਲਸਾ ਕਾਲਜ ਫਾਰ ਵੁਮੈਨ ਵਿੱਚ ਸਖ਼ਤ ਸੁਰੱਖਿਆ ਹੇਠ ਰੱਖੀਆਂ ਗਈਆਂ ਹਨ। ਭਲਕੇ ਜਲੰਧਰ ਵੈਸਟ ਦੇ ਲੋਕ ਕੁੱਲ੍ਹ 15 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਕੇ ਨਵਾਂ ਰਿਕਾਰਡ ਕਾਇਮ ਕਰਨਗੇ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗਿਣਤੀ ਕੇਂਦਰ ਵਿੱਚ ਸਾਰੇ ਪ੍ਰਬੰਧ ਕੀਤੇ ਗਏ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਥੇ ਬਿਜਲੀ ਜਾਣ ਦੀ ਸੂਰਤ 'ਚ ਬਦਲਵੇਂ ਪ੍ਰਬੰਧ ਵਜੋਂ ਜਨਰੇਟਰ ਦਾ ਪ੍ਰਬੰਧ ਵੀ ਕੀਤਾ ਗਿਆ।
ਇਥੇ ਦੱਸ ਦੇਈਏ ਕਿ ਈ. ਵੀ. ਐੱਮਜ਼ ਦੀ ਨਿਗਰਾਨੀ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਕੀਤੀ ਜਾ ਰਹੀ ਹੈ। ਸਟਰੌਂਗ ਰੂਮਾਂ ਦੀ ਸੁਰੱਖਿਆ ਕੇਂਦਰੀ ਬਲ ਦੇ ਹੱਥਾਂ ਵਿੱਚ ਹੈ ਜਦਕਿ ਬਾਹਰੀ ਗੇਟਾਂ ’ਤੇ ਪੰਜਾਬ ਪੁਲਸ ਤਾਇਨਾਤ ਕੀਤੀ ਗਈ ਹੈ।ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਸਵੇਰੇ 8 ਵਜੇ ਲਾਇਲਪੁਰ ਖ਼ਾਲਸਾ ਕਾਲਜ ਫਾਰ ਵੁਮੈਨ ਵਿੱਚ ਸ਼ੁਰੂ ਹੋਵੇਗੀ। ਸਟਰਾਂਗ ਰੂਮ ’ਤੇ 24 ਘੰਟੇ ਸਖ਼ਤ ਪਹਿਰਾ ਰਹੇਗਾ।