ਪੱਤਰ ਪ੍ਰੇਰਕ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਇਨ੍ਹਾਂ ਨਤੀਜਿਆਂ ਵਿੱਚ ਕੁੜੀਆਂ ਨੇ ਇੱਕ ਵਾਰ ਫਿਰ ਜਿੱਤ ਦਰਜ ਕੀਤੀ ਹੈ। ਇਸ ਵਾਰ 98.83% ਲੜਕੀਆਂ ਅਤੇ 97.84% ਲੜਕੇ ਪਾਸ ਹੋਏ ਹਨ।
ਐਲਾਨੇ ਨਤੀਜੇ ਅਨੁਸਾਰ 8ਵੀਂ, ਬਠਿੰਡਾ ਦੀ ਹਰਨੂਰਪ੍ਰੀਤ ਕੌਰ ਨੇ 100 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਗੁਰਲੀਨ ਕੌਰ, ਅੰਮ੍ਰਿਤਸਰ 99.67% ਅੰਕ ਲੈ ਕੇ ਦੂਜੇ ਅਤੇ ਅਰਮਾਨਦੀਪ ਸਿੰਘ, ਸੰਗਰੂਰ 99.50% ਅੰਕ ਲੈ ਕੇ ਤੀਜੇ ਸਥਾਨ 'ਤੇ ਰਿਹਾ। ਬੋਰਡ ਵੱਲੋਂ ਅੱਜ ਮੈਰਿਟ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਤੇ ਹੋਰ ਨਤੀਜੇ 1 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ http://pseb.ac.in/ 'ਤੇ ਉਪਲਬਧ ਹੋਣਗੇ।
ਇਸ ਤਰ੍ਹਾਂ ਦੇਖੋ ਨਤੀਜਾ
PSEB ਦੀ ਅਧਿਕਾਰਤ ਵੈੱਬਸਾਈਟ Pseb.ac.in 'ਤੇ ਜਾਓ
ਹੋਮ ਪੇਜ 'ਤੇ ਉਪਲਬਧ ਨਤੀਜੇ ਲਿੰਕ 'ਤੇ ਕਲਿੱਕ ਕਰੋ
ਇੱਕ ਨਵਾਂ ਪੰਨਾ ਖੁੱਲ੍ਹੇਗਾ, ਇੱਥੇ 8ਵੀਂ ਦੇ ਨਤੀਜੇ 'ਤੇ ਕਲਿੱਕ ਕਰੋ
ਨਤੀਜਾ ਸਕਰੀਨ 'ਤੇ ਦਿਖਾਈ ਦੇਵੇਗਾ, ਇਸਨੂੰ ਡਾਊਨਲੋਡ ਕਰੋ