by vikramsehajpal
ਕਾਠਮੰਡੂ (ਸਾਹਿਬ) - ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਉਰਫ਼ ਪ੍ਰਚੰਡ ਨੇ ਅੱਜ ਆਪਣੀ ਸਰਕਾਰ ਦੀ ਸਭ ਤੋਂ ਵੱਡੀ ਪਾਰਟੀ ਕਮਿਊਨਿਸਟ ਪਾਰਟੀ ਆਫ ਨੇਪਾਲ ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਸੰਸਦ ਵਿੱਚ ਭਰੋਸੇ ਦਾ ਮਤ ਗੁਆ ਦਿੱਤਾ ਹੈ। ਭਰੋਸੇ ਦਾ ਵੋਟ ਹਾਰਨ ਤੋਂ ਬਾਅਦ 69 ਸਾਲਾ ਆਗੂ ਨੂੰ 19 ਮਹੀਨਿਆਂ ਦੀ ਸੱਤਾ ਤੋਂ ਬਾਅਦ ਅਹੁਦਾ ਛੱਡਣਾ ਪਿਆ।
ਰਿਪੋਰਟ ਅਨੁਸਾਰ ਦਹਿਲ ਅੱਜ ਸੰਸਦ ਦੇ ਹੇਠਲੇ ਸਦਨ, ਪ੍ਰਤੀਨਿਧ ਸਦਨ ਦੇ ਅੱਧੇ ਤੋਂ ਵੱਧ ਮੈਂਬਰਾਂ ਦਾ ਸਮਰਥਨ ਪ੍ਰਾਪਤ ਕਰਨ ਵਿੱਚ ਅਸਫਲ ਰਹੇ ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਨੇਪਾਲ ਸੰਸਦ ਦੇ ਸਪੀਕਰ ਦੇਵ ਰਾਜ ਘਿਮੀਰੇ ਅਨੁਸਾਰ ਦਹਿਲ ਨੂੰ 63 ਵੋਟਾਂ ਮਿਲੀਆਂ ਜਦੋਂ ਕਿ 194 ਹੋਰ ਮੈਂਬਰਾਂ ਨੇ ਉਸ ਖ਼ਿਲਾਫ਼ ਵੋਟ ਪਾਈ।