ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਤਰਾਖੰਡ ਤੋਂ ਇਕ ਮਾਮਲਾ ਸਾਹਮਣੇ ਆਇਆ ਸੀ, ਰਿਜ਼ਾਰਟ ਦੀ ਰਿਸ਼ੈਪਨਿਸਟ ਅੰਕਿਤਾ ਭੰਡਾਰੀ ਕਤਲ ਮਾਮਲੇ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਲਾਪਤਾ ਅੰਕਿਤਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੂੰ ਅੰਕਿਤਾ ਦੀ ਲਾਸ਼ ਚਿਲਾ ਪਾਵਰ ਹਾਊਸ ਕੋਲੋਂ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਿਆਸੀ ਪਾਰਟੀ ਦੇ ਆਗੂ ਦਾ ਪੁੱਤ ਪੁਲਕਿਤ ਆਰੀਆ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਸਾਰੀਆਂ ਨੂੰ 14 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਗਿਆ ਹੈ ।
ਦੱਸਿਆ ਜਾ ਰਿਹਾ ਹੈ ਕਿ ਪਿਲਕਿਤ ਆਰੀਆ ਹੀ ਉਸ ਰਿਜ਼ਾਰਟ ਦਾ ਮਾਲਕ ਸੀ। ਜਿਥੇ ਅੰਕਿਤਾ ਕੰਮ ਕਰਦੀ ਸੀ । ਕੁੜੀ ਦੇ ਲਾਪਤਾ ਹੋਣ ਤੋਂ ਬਾਅਦ ਹੀ ਮੈਨੇਜਰ ਵੀ ਫਰਾਰ ਹੋ ਗਿਆ ਸੀ । ਪੋੜੀ ਗੜਵਾਲ ਜ਼ਿਲੇ ਦੇ ਯਮਕੇਸ਼ਵਰ ਵਿਧਾਨ ਸਭਾ ਇਲਾਕੇ ਦੇ ਕੇ ਪ੍ਰਾਈਵੇਟ ਰਿਜ਼ਾਰਟ ਵਿੱਚ ਰਿਸ਼ੈਪਨਿਸਟ ਅੰਕਿਤਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਨੂੰ ਪਹਾੜੀ ਤੋਂ ਹੇਠਾਂ ਗੰਗਾ ਵਿੱਚ ਧੱਕਾ ਦੇ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ 3 ਹੋਰ ਦੋਹਿਆਂ ਨੂੰ ਕਾਬੂ ਕੀਤਾ ਹੈ । ਇਸ ਮਾਮਲੇ ਵਿੱਚ ਹੁਣ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਅੰਕਿਤਾ ਦਾ ਕਤਲ ਕਿਉ ਕੀਤਾ ਗਿਆ ਹੈਂ?
ਜਾਣੋ ਪੂਰਾ ਮਾਮਲਾ :
ਪੁਲਿਸ ਨੇ ਭਾਜਪਾਆਗੂ ਵਿਨੋਦ ਆਰੀਆ ਦੇ ਪੁੱਤ ਪੁਲਕਿਤ ਆਰੀਆ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਸੀ। ਪੁੱਛਗਿੱਛ ਦੌਰਾਨ ਸਾਰੇ ਦੋਸ਼ੀਆਂ ਨੇ ਝੂਠੀ ਕਹਾਣੀ ਸੁਣਾ ਦਿੱਤੀ ਸੀ। ਇਸ ਤੋਂ ਪੁਲਿਸ ਦੇ ਪੁੱਛਣ ਤੋਂ ਬਾਅਦ 3 ਨੇ ਆਪਣਾ ਜੁਰਮ ਕਬੂਲ ਕੀਤਾ ਸੀ । ਉਨ੍ਹਾਂ ਨੇ ਦੱਸਿਆ ਕਿ ਪੁਲਕਿਤ ਦੀ ਅੰਕਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ। ਇਸ ਦੌਰਾਨ ਹੀ ਪੁਲਕਿਤ ਨੇ ਕਿਹਾ ਕਿ ਅੰਕਿਤਾ ਗੁੱਸੇ ਵਿੱਚ ਹੈ, ਇਸ ਨੂੰ ਰਿਸ਼ੀਕੇਸ਼ੇ ਚਲਦੇ ਹਾਂ ਅੰਕਿਤਾ ਮੋਟਰਸਾਈਕਲ ਤੇ ਗਈ ਸੀ।
ਅਸੀਂ ਬੈਰਾਜ ਹੁੰਦੇ ਹੋਏ ਏਮਜ਼ ਪਹੁੰਚੇ ਵਾਪਸੀ ਵਿੱਚ ਅੰਕਿਤਾ ਤੇ ਪੁਲਕਿਤ ਸਕੂਟੀ 'ਤੇ ਆਏ ਸੀ। ਅਸੀਂ ਬੁਰਜ ਚੋਕੀ ਤੋਂ ਪਹੁੰਚਗੇ ਤੇ ਪੁਲਕਿਤ ਅੰਧੇਰੇ ਰੁੱਕ ਗਿਆ ਜਦੋ ਅਸੀਂ ਵਾਪਸੀ ਦੌਰਾਨ ਸ਼ਰਾਬ ਪੀਤੀ ਤਾਂ ਫਿਰ ਅੰਕਿਤਾ ਤੇ ਪੁਲਕਿਤ ਵਿੱਚ ਲੜਾਈ ਹੋ ਗਏ। ਅੰਕਿਤਾ ਆਪਣੇ ਦੋਸਤਾਂ 'ਚ ਸਾਨੂੰ ਬਦਨਾਮ ਕਰਦੀ ਸੀ । ਲੜਾਈ ਦੌਰਾਨ ਪੁਲਕਿਤ ਨੇ ਅੰਕਿਤਾ ਨੂੰ ਕਿਹਾ ਕਿ ਸਾਡੀਆਂ ਗੱਲਾਂ ਆਪਣੇ ਦੋਸਤਾਂ ਨਾਲ ਕਿਉ ਕਰਦੀ ਹੈ। ਅੰਕਿਤਾ ਲੜਾਈ ਵਿੱਚ ਕਹਿਣ ਲੱਗੀ ਕਿ ਮੈ ਤੁਹਾਡੇ ਰਿਜ਼ਾਰਟ ਦੀ ਸਾਰੀ ਸਚਾਈ ਦੱਸ ਦੇਵਾਗੀ। ਪੁਲਕਿਤ ਨੇ ਅੰਕਿਤਾ ਦਾ ਮੋਬਾਈਲ ਨਹਿਰ ਵਿੱਚ ਸੁੱਟ ਦਿੱਤਾ ਹੈ। ਲੜਾਈ ਦੌਰਾਨ ਹੀ ਅੰਕਿਤ ਨੂੰ ਉਨ੍ਹਾਂ ਨੇ ਨਹਿਰ 'ਚ ਧੱਕਾ ਮਾਰ ਦਿੱਤਾ। ਜਿਸ ਨਾਲ ਉਸ ਦੀ ਮੌਤ ਹੋ ਗਈ ।