ਮੱਧਪ੍ਰਦੇਸ਼ , 13 ਮਈ , ਰਣਜੀਤ ਕੌਰ ( NRI MEDIA )
ਸੈਕਟਰ ਅਸਿਸਟੈਂਟ ਇੰਜਨੀਅਰ ਏ. ਕੇ. ਸ੍ਰੀਵਾਸਤਵ ਨੂੰ ਰਿਜ਼ਰਵ ਈ. ਵੀ. ਐੱਮ. ਨੂੰ ਆਪਣੇ ਘਰ ਲੈ ਕੇ ਜਾਣ ਦੇ ਮਾਮਲੇ ਵਿਚ ਡਿਊਟੀ ਤੋ ਮੁਅੱਤਲ ਕਰ ਦਿੱਤਾ ਗਿਆ ਹੈ , ਐੱਸ. ਡੀ. ਐੱਮ. ਸ਼ਿਵਾਨੀ ਰਕਵਾਰ ਗਰਗ ਨੇ ਮੀਡੀਆ ਨੂੰ ਦਸਦੇ ਹੋਏ ਕਿਹਾ ਕਿ ਈ. ਵੀ. ਐੱਮ. ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਅਫ਼ਸਰ ਨੂੰ ਮੁਅੱਤਲ ਵੀ ਕਰ ਦਿੱਤਾ ਹੈ, ਉੱਚ ਅਧਿਕਾਰੀਆਂ ਵਲੋਂ ਆਉਣ ਵਾਲੀਆਂ ਹਿਦਾਇਤਾਂ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦਸਿਆ ਕਿ ਭਾਰਤੀ ਚੋਣ ਕਮਿਸ਼ਨ ਨੂੰ ਵੀ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।ਦੇਸ਼ ਭਰ ਵਿਚ ਚਲ ਰਹੀਆਂ ਵਿਧਾਨ ਸਭਾ ਚੋਣਾਂ ਦੇ 6ਵੇਂ ਪੜਾਅ ਦੌਰਾਨ ਗੁਨਾ (ਮੱਧ ਪ੍ਰਦੇਸ਼) ਵਿਚ ਐਤਵਾਰ ਨੂੰ ਚੋਣਾਂ ਹੋਣੀਆ ਸਨ , ਕਾਂਗਰਸ ਵਲੋਂ ਜਯੋਤੀ ਰਦਿਤਆ ਸਿੰਧਿਆ ਗੁਨਾ ਤੋ ਉਮੀਦਵਾਰ ਹੈ ਜੋਂ ਕਿ ਮੌਜੂਦਾ ਐੱਮ. ਪੀ. ਵੀ ਹਨ , ਭਾਜਪਾ ਵਲੋਂ ਕੇ. ਪੀ. ਯਾਦਵ ਉਮੀਦਵਾਰ ਹਨ।
ਦੇਸ਼ ਵਿਚ ਚਲ ਰਹੀਆਂ ਲੋਕ ਸਭਾ ਚੋਣਾਂ ਨੂੰ 7 ਪੜਾਵਾਂ ਵਿੱਚ ਸੂਚੀ ਕ੍ਰਮ ਕੀਤਾ ਗਿਆ ਸੀ , ਪਹਿਲੇ 5 ਪੜਾਅ 11,18,23,29 ਅਪ੍ਰੈਲ ਅਤੇ 6 ਮਈ ਨੂੰ ਰਖੇ ਗਏ ਸੀ , ਚੋਣਾਂ ਦਾ 6ਵਾਂ ਅਤੇ 7ਵਾਂ ਪੜਾਅ 12 ਤੇ 18 ਮਈ ਨੂੰ ਰਖਿਆ ਗਿਆ ਹੈ , ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।