ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਦੀ ਰਿਪੋਰਟ-ਸ਼੍ਰੀ ਫਤਿਹਗੜ੍ਹ ਸਾਹਿਬ ‘ਚ ਮੁਕਾਬਲਾ ਫਸਵਾਂ

by

ਸ਼੍ਰੀ ਫਤਿਹਗੜ੍ਹ ਸਾਹਿਬ : ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਜਿਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ 'ਤੇ ਮੁਗਲ ਜਾਲਮਾਂ ਨੇ ਜੁਲਮ ਦੀਆਂ ਹੱਦਾਂ ਪਾਰ ਕਰਦੀਆਂ ਦਿੱਤੀਆਂ ਸਨ। ਇਸ ਧਰਤੀ ਦਾ ਧਾਰਮਕ ਤੌਰ ਤਾਂ ਪੂਰੀ ਦੁਨੀਆ 'ਚ ਮਹੱਤਵ ਹੈ ਪਰ ਹੁਣ ਸਿਆਸੀ ਤੌਰ ਤੇ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਆਪਣੀ ਪਹਿਚਾਣ ਬਣਾ ਰਿਹਾ ਹੈ। ਲੋਕ ਸਭਾ ਚੋਣਾਂ 'ਚ ਇਸ ਸਾਂਸਦੀ ਸੀਟ 'ਤੇ ਮੁਕਾਬਲੇ ਬੇਹੱਦ ਫਸਵਾ ਹੋਣ ਵਾਲਾ ਹੈ। ਇਥੋ ਕਾਂਗਰਸ ਦੇ ਡਾ ਅਮਰ ਸਿੰਘ, ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ, ਆਮ ਆਦਮੀ ਪਾਰਟੀ ਦੇ ਬਲਦੀਪ ਸਿੰਘ ਦੁਲੋ ਤੇ ਲੋਕ ਇਨਸਾਫ ਪਾਰਟੀ ਦੇ ਮਨਜਿੰਦਰ ਸਿੰਘ ਗਿਆਸਪੁਰਾ ਸਮੇਤ 20 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ।

ਪਰ ਮੁਕਾਬਲਾ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਹੀ ਮੰਨਿਆ ਜਾ ਰਿਹਾ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਆਮ ਆਦਮੀ ਟਿਕਟ 'ਤੇ ਮੌਜੂਦਾ ਸਾਂਸਦ ਹਰਿੰਦਰ ਸਿੰਘ ਖਾਲਸਾ ਚੋਣ ਮੈਦਾਨ 'ਚ ਨਹੀ ਹਨ, ਉਹ ਪਾਰਟੀ ਛੱਡ ਕੇ ਪਾਰਟੀ ਜਨਤਾ ਪਾਰਟੀ 'ਚ ਸ਼ਾਮਲ ਹੋ ਚੁੱਕੇ ਹਨ। ਵੈਸੇ ਤਾਂ ਇਸ ਹਲਕੇ ਵਿਚ ਕਾਂਗਰਸ ਤੇ ਅਕਾਲੀ ਦਲ ਦਾ ਹੀ ਦਬਦਬਾ ਰਿਹਾ ਹੈ ਸਾਲ 2014 ਦੀਆਂ ਲੋਕਾਂ ਸਭਾ ਚੋਣਾਂ 'ਚ ਇਥੇ ਸਿਆਸੀ ਉਲਟਫੇਰ ਹੋਇਆ ਸੀ ਤੇ ਇਥੋ ਆਮ ਆਦਮੀ ਪਾਰਟੀ ਦਾ ਉਮੀਦਵਾਰ ਚੋਣ ਜਿੱਤ ਗਿਆ ਸੀ।

ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਛੇ ਤੇ ਕਾਂਗਰਸ, ਇਕ ਤੇ ਆਮ ਆਦਮੀ ਪਾਰਟੀ ਤੇ ਇਕ ਤੇ ਅਕਾਲੀ ਦਲ ਦੇ ਵਿਧਾਇਕ ਹਨ। ਇਸ ਵਾਰ ਬਦਲੇ ਹੋਏ ਸਮੀਕਰਨਾਂ ਦੇ ਵਿਚਕਾਰ ਸਾਂਸਦ ਦੀ ਕੁਰਸੀ ਤੇ ਕੌਣ ਬੈਠਦਾ ਹੈ ਇਸ ਦਾ ਫੈਸਲਾ ਤੋਂ 23 ਮਈ ਨੂੰ ਹੋਵੇਗਾ ਪਰ ਸ਼ਹੀਦਾ ਦੀ ਧਰਤੀ ਤੇ ਸਿਆਸੀ ਪਾਰਾ ਗਰਮ ਜਰੂਰ ਹੈ।