by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਦਿਨੋ ਦਿਨ ਗਰਮੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਪਿਛਲੇ 3-4 ਦਿਨ ਤੋਂ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ 'ਚ ਭਿਆਨਕ ਲੂ ਕਾਰਨ ਦਿਨ ਦਾ ਪਾਰਾ 45-46° ਅਤੇ ਕਿਤੇ-ਕਿਤੇ 47° ਨੂੰ ਛੂਹ ਚੁੱਕਿਆ ਹੈ। 18 ਤੋਂ 20 ਮਈ ਵਿਚਕਾਰ ਇੱਕ ਵਾਰ ਫਿਰ ਭਿਆਨਕ ਲੂ ਸਮੁੱਚੇ ਪੰਜਾਬ ਨੂੰ ਆਪਣੀ ਲਪੇਟ 'ਚ ਲਵੇਗੀ।ਅਗਲੇ 48 ਘੰਟੇ ਲੂ ਤੋਂ ਥੋੜੀ ਰਾਹਤ ਮਿਲੇਗੀ, ਹਲਾਂਕਿ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਣਾ ਫਿਲਹਾਲ ਨਹੀਂ ਹੈ, ਪਰ 21-22 ਮਈ ਤੋਂ ਟੁੱਟਵੀਆਂ ਕਾਰਵਾਈਆਂ ਸ਼ੁਰੂ ਹੋਣ ਦੀ ਉਮੀਦ ਜਾਪ ਰਹੀ ਹੈ।
ਦਿੱਲੀ ਦੇ ਕਈ ਇਲਾਕਿਆਂ ਦਾ ਤਾਪਮਾਨ 49.2 ਦਰਜ ਕੀਤਾ ਗਿਆ। ਇਸ ਸਾਲ ਦਿੱਲੀ ਦਾ ਤਾਪਮਾਨ ਦੇਸ਼ ਦੇ ਕਿਸੇ ਵੀ ਸ਼ਹਿਰ ਦੇ ਮੁਕਾਬਲੇ ਸਭ ਤੋਂ ਵੱਧ ਹੈ। ਹਾਲਾਂਕਿ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਕਿ ਦਿੱਲੀ ਦੇ ਲੋਕਾਂ ਨੂੰ ਜਲਦੀ ਹੀ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੇਗੀ।