ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਈ ਹੈ, ਜਿਥੇ ਇਕ ਔਰਤ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਪੈਸਿਆਂ ਨੇ ਲੈਣ ਦੇਣ ਨੂੰ ਲੈ ਕੇ ਜਿੰਦਾ ਸਾੜ ਦਿੱਤਾ ਹੈ। ਉਸ ਔਰਤ ਦਾ ਕਸੂਰ ਸਿਰਫ ਇਨ੍ਹਾਂ ਸੀ ਕਿ ਉਸ ਨੇ ਦੋਸ਼ੀਆਂ ਨੂੰ ਕਾਫੀ ਦਿਨ ਪਹਿਲਾ ਪੈਸੇ ਉਧਾਰ ਦਿੱਤੇ ਸੀ ਤਾਂ ਉਹ ਪੈਸੇ ਉਸ ਨੇ ਵਾਪਸ ਮੰਗ ਲਏ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਂਸਨ 'ਤੇ ਵੀ ਕਈ ਸਵਾਲ ਖੜੇ ਹੋ ਰਹੇ ਹਨ। ਜਦੋ ਲੋਕਾਂ ਨੇ ਅੱਗ ਨਾਲ ਝੁਲਸਣ ਵਾਲੀ ਔਰਤ ਨੂੰ ਹਸਪਤਾਲ ਦਾਖਿਲ ਕਰਵਾਇਆ ਤਾਂ ਉਸ ਦੀ ਮੌਤ ਹੋ ਗਈ ਸੀ।
ਮ੍ਰਿਤਕ ਔਰਤ ਦਾ ਨਾਂ ਅਨੀਤਾ ਦੱਸਿਆ ਜਾ ਰਿਹਾ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸ ਦੇ ਕੁਝ ਰਿਸ਼ਤੇਦਾਰਾਂ ਵਲੋਂ ਪੈਟਰੋਲ ਛਿੜਕ ਕੇ ਉਸ ਨੂੰ ਸਾੜ ਦਿੱਤਾ ਗਿਆ ਹੈ । ਫਿਲਹਾਲ ਔਰਤ ਦੀ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਪੁਲਿਸ ਅਧਿਕਾਰੀ ਨੇ ਰਿਸ਼ਤੇਦਾਰਾਂ 'ਤੇ ਮਾਮਲਾ ਦਰਜ ਕਰ ਲਿਆ ਹੈ । ਪੁਲਿਸ ਨੇ ਕਿਹਾ ਦੋਸ਼ੀ ਔਰਤ ਦੇ ਰਿਸ਼ਤੇਦਾਰ ਹਨ ਤੇ ਉਸ ਦੇ ਘਰ ਨੇੜੇ ਹੀ ਰਹਿੰਦੇ ਹਨ । ਪੁਲਿਸ ਨੇ ਹਾਲੇ ਕਿਸੇ ਵੀ ਵਿਕਰੀ ਦੀ ਗ੍ਰਿਫ਼ਤਾਰੀ ਨਹੀ ਕੀਤੀ ਹੈ।